ਦੱਖਣੀ ਕੋਰੀਆ ਉੱਤਰੀ ਕੋਰੀਆ ਨਾਲ ਵਧੇਰੇ ਪਰਿਵਾਰਾਂ ਦੇ ਪੁਨਰਗਠਨ ਅਤੇ ਫੌਜੀ ਤਣਾਅ ‘ਚ ਕਮੀ ਦਾ ਚਾਹਵਾਨ

ਦੱਖਣੀ ਕੋਰੀਆ ਨੇ ਕਿਹਾ ਹੈ ਕਿ ਉਹ ਕੋਰੀਆ ਦੀ ਜੰਗ ਦੌਰਾਨ ਦੋਵਾਂ ਮੁਲਕਾਂ ‘ਚ ਵੰਡੇ ਗਰੇ ਪਰਿਵਾਰਾਂ ਦੇ ਪੁਨਰਗਠਨ ਦੀ ਕਾਰਵਾਈ ਲਈ ਉਹ ਯਤਨਸ਼ੀਲ ਹੈ ਅਤੇ ਇਸ ਦੇ ਨਾਲ ਹੀ ਉੱਤਰੀ ਕੋਰੀਆ ਨਾਲ ਫੌਜੀ ਤਣਾਅ ਨੂੰ ਵੀ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।ਕੋਰੀਆਈ ਪ੍ਰਾਏਦੀਪ ਦੇ ਦੋਵਾਂ ਮੁਲਕਾਂ ਦਰਮਿਆਨ ਇੱਕ ਵਿਸ਼ੇਸ਼ ਸਿਖਰ ਸੰਮੇਲਨ ਦੀ ਤਿਆਰੀ ਲਈ ਇਹ ਇੱਕ ਅਹਿਮ ਪਹਿਲ ਹੈ।
ਬੀਤੇ ਦਿਨ ਏਕੀਕਰਨ ਮੰਤਰਾਲੇ ਵੱਲੋਂ ਜਾਰੀ ਇਕ ਬਿਆਨ ‘ਚ ਕਿਹਾ ਗਿਆ ਹੈ ਕਿ ਆਪਣੇ ਅਧਿਕਾਰਕ ਵਫ਼ਦ ਦੀ ਫੇਰੀ ਤੋਂ ਪਤਾ ਚੱਲਦਾ ਹੈ ਕਿ ਉੱਤਰੀ ਕੋਰੀਆ ਵੀ ਦੋਵਾਂ ਮੁਲਕਾਂ ਦਰਮਿਆਨ ਸਬੰਧਾਂ ‘ਚ ਸੁਧਾਰ ਲਈ ਬੇਮਿਸਾਲ ਪਹਿਲ ਕਰੇਗਾ। ਉਨਾਂ ਕਿਹਾ ਕਿ ਦੋਵੇਂ ਕੋਰੀਆਈ ਮੁਲਕਾਂ ਨੂੰ ਇਸ ਸਬੰਧ ‘ਚ ਯਤਨਸ਼ੀਲ ਹੋਣਾ ਚਾਹੀਦਾ ਹੈ।ਪਰ ਨਾਲ ਹੀ ਸੰਬੰਧਿਤ ਦੇਸ਼ਾਂ ਦੇ ਸਹਿਯੋਗ ਅਤੇ ਕੌਮਾਂਤਰੀ ਭਾਈਚਾਰੇ ਨੂੰ ਵੀ ਇਸ ਮਾਮਲੇ ‘ਚ ਨਾਲ ਲੈ ਕੇ ਚੱਲਣ ਦੀ ਲੋੜ ਹੈ।