ਦੱਖਣੀ ਸੂਡਾਨ ‘ਚ ਯੂ.ਐਨ ਸ਼ਾਂਤੀ ਮਿਸ਼ਨ ‘ਚ 2300 ਫੌਜੀ ਜਵਾਨ ਸ਼ਾਮਲ

ਅਫ਼ਰੀਕੀ ਜੰਗੀ ਦੇਸ਼ ਦੱਖਣੀ ਸੂਡਾਨ ‘ਚ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕ ਮਿਸ਼ਨ ‘ਚ 2300 ਦੇ ਕਰੀਬ ਫੌਜੀ ਜਵਾਨ ਸ਼ਾਮਲ ਹੋ ਰਹੇ ਹਨ।ਫੌਜ ਦੇ ਬੁਲਾਰੇ ਕਰਨਲ ਅਮਾਨ ਅਨੰਦ ਨੇ ਕਿਹਾ ਕਿ ਭਾਰਤੀ ਫੌਜ ਦੇ ਲਗਭਗ 2300 ਫੌਜੀ ਜਵਾਨ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਰੱਖਿਅਕ ਮਿਸ਼ਨ ‘ਚ ਸ਼ਾਮਲ ਹੋਣ ਲਈ ਜਾ ਰਹੇ ਹਨ ਤਾਂ ਜੋ ਦੱਖਣੀ ਸੂਡਾਨ ‘ਚ ਸ਼ਾਂਤੀ ਅਤੇ ਸਥਿਰਤਾ ਨੂੰ ਕਾਇਮ ਕੀਤਾ ਜਾ ਸਕੇ।ਉਨਾਂ ਕਿਹਾ ਕਿ ਇਹ ਸੈਨਿਕ ਗੜਵਾਲ ਰਾਈਫਲਜ਼ ਰੈਜੀਮੈਂਟ ਦੀ ਇੰਫੈਂਟਰੀ ਬਟਾਲੀਅਨ ਦੇ ਹਨ।