ਨੇਤਰਹੀਣਾਂ ਲਈ ਨੈਸ਼ਨਲ ਸ਼ੰਤਰਜ ਚੈਂਪੀਅਨਸ਼ਿਪ ‘ਚ ਕਿਸ਼ਨ ਗਾਂਗੋਲੀ ਨੇ ਜਿੱਤਿਆ 13ਵਾਂ ਐਡੀਸ਼ਨ

ਮੁਬੰਈ ‘ਚ ਐਤਵਾਰ ਨੂੰ ਨੇਤਰਹੀਣਾਂ ਲਈ ਨੈਸ਼ਨਲ ‘ਏ’ ਸ਼ੰਤਰਜ ਚੈਂਪੀਅਨਸ਼ਿਪ ਦੇ 13ਵੇਂ ਐਡੀਸ਼ਨ ਦਾ ਖ਼ਿਤਾਬ ਕਰਨਾਟਕ ਦੇ ਕਿਸ਼ਨ ਗਾਂਗੋਲੀ ਨੇ ਆਪਣੇ ਨਾਂਅ ਕੀਤਾ। ਇਹ ਚੈਂਪੀਅਨਸ਼ਿਪ ਆਲ ਇੰਡੀਆ ਸ਼ੰਤਰਜ ਫੈਡਰੇਸ਼ਨ ਫ਼ਾਰ ਦ ਬਲਾਇੰਡ ਵੱਲੋਂ ਆਯੋਜਿਤ ਕੀਤੀ ਗਈ ਸੀ।
13ਵੇਂ ਐਡੀਸ਼ਨ ਦੇ ਅੰਤਿਮ ਗੇੜ ‘ਚ ਏਸ਼ੀਆ ਚੈਂਪੀਅਨਸ਼ਿਪ ਜੇਤੂ ਗਾਂਗੋਲੀ ਨੇ 10.5 ਅੰਕਾਂ ਨਾਲ ਲਗਾਤਾਰ 5ਵੀਂ ਵਾਰ ਇਹ ਖ਼ਿਤਾਬ ਜਿੱਤਿਆ ਹੈ। ਗੁਜਰਾਤ ਦੇ ਅਸ਼ਵਿਨ ਮਕਵਾਨਾ ਨੇ 9.5 ਅੰਕ ਹਾਸਿਲ ਕਰਕੇ ਦੂਜਾ ਅਤੇ ਉੜੀਸਾ ਦੇ ਸੌਂਦਰਿਆ ਕੁਮਾਰ ਨੇ 9 ਅੰਕਾਂ ਨਾਲ ਤੀਜਾ ਸਥਾਨ ਹਾਸਿਲ ਕੀਤਾ ਹੈ।