ਪਾਕਿਸਤਾਨ ਅੱਤਵਾਦ ਨੂੰ ਵਧਾਵਾ ਦੇ ਕੇ ਕਸ਼ਮੀਰ ਹਾਸਿਲ ਨਹੀਂ ਕਰ ਸਕਦਾ: ਫਾਰੁੱਕ ਅਬਦੁੱਲਾ

ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਕਿਹਾ ਕਿ ਪਾਕਿਸਤਾਨ ਅੱਤਵਾਦ ਦਾ ਸਮਰਥਨ ਅਤੇ ਉਸ ਨੂੰ ਵਧਾਵਾ ਦੇ ਕੇ ਕਸ਼ਮੀਰ ਹਾਸਿਲ ਨਹੀਂ ਕਰ ਸਕਦਾ ਹੈ।
ਨੈਸ਼ਨਲ ਕਾਨਫਰੰਸ ਆਗੂ ਨੇ ਬੀਤੇ ਦਿਨ ਜੰਮੂ ‘ਚ ਪੱਤਰਕਾਰਾਂ ਨੂੰ ਕਿਹਾ ਕਿ ਪਾਕਿਸਤਾਨ ਨੂੰ ਅੱਤਵਾਦ ਨੂੰ ਸਪੌਂਸਰ ਕਰਨ ਦੀ ਆਪਣੀ ਨੀਤੀ ‘ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਅਤੇ ਇਸ ਵਿਸ਼ਵ ਬੁਰਾਈ ਦੇ ਸ਼ੰਕਜੇ ਤੋਂ ਬਾਹਰ ਨਿਕਲਣ ਦੀ ਲੋੜ ਹੈ।ਉਨਾਂ ਕਿਹਾ ਕਿ ਪਾਕਿਸਤਾਨ ਜੰਮੂ ਅਤੇ ਕਸ਼ਮੀਰ ਨੂਮ ਅੱਤਵਾਦ ਦੀ ਬੁਨਿਆਦ ‘ਤੇ ਨਹੀਂ ਹੱਥਿਆ ਸਕਦਾ ਹੈ। ਇਸ ਸਬੰਧੀ 1947 ‘ਚ ਫ਼ੈਸਲਾ ਲਿਆ ਗਿਆ ਸੀ ਜਿਸ ਨੂੰ ਕਿ ਬਦਲਿਆ ਨਹੀਂ ਜਾ ਸਕਦਾ ਹੈ।
ਸ੍ਰੀ ਅਬਦੁੱਲਾ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਇਸ ਸਬੰਧੀ ਅਗਲੀ ਕਾਰਵਾਈ ਬਾਰੇ ਸੋਚਣਾ ਚਾਹੀਦਾ ਹੈ ਕਿਉਂਕਿ ਪਾਕਿਸਤਾਨ ਵਾਦੀ ‘ਚ ਅੱਤਵਾਦ ਨੂੰ ਲਗਾਤਾਰ ਵਧਾ ਰਿਹਾ ਹੈ।