ਪੀਐਮ ਮੋਦੀ ਤਿੰਨ ਦੇਸ਼ਾਂ-ਫਿਲਸਤੀਨ, ਸੰਯੁਕਤ ਅਰਬ ਅਮੀਰਾਤ ਅਤੇ ਓਮਾਨ ਦੀ ਯਾਤਰਾ ਤੋਂ ਬਾਅਦ ਵਤਨ ਪਰਤੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਤਿੰਨ ਦੇਸ਼ਾਂ ਫਿਲਸਤੀਨ, ਸੰਯੁਕਤ ਅਰਬ ਅਮੀਰਾਤ ਅਤੇ ਓਮਾਨ ਦੀ ਫੇਰੀ ਤੋਂ ਬਾਅਦ ਵਤਨ ਪਰਤ ਆਏ ਹਨ। 30 ਸਾਲਾਂ ‘ਚ ਭਾਰਤ ਦੇ ਪੀਐਮ ਵੱਲੋਂ ਇਹ ਪਹਿਲੀ ਓਮਾਨ ਅਤੇ ਫਿਲਸਤੀਨ ਦੀ ਯਾਤਰਾ ਸੀ।
ਆਕਾਸ਼ਵਾਣੀ ਦੇ ਪੱਤਰਕਾਰ ਦੀ ਰਿਪੋਰਟ ਅਨੁਸਾਰ ਇਸ ਫੇਰੀ ਨਾਲ ਭਾਰਤ ਦੇ ਇੰਨਾਂ ਤਿੰਨਾਂ ਮੁਲਕਾਂ ਨਾਲ ਸਬੰਧ ਹੋਰ ਮਜ਼ਬੂਤ ਹੋਣਗੇ।
ਪੀਐਮ ਮੋਦੀ ਨੇ ਕਿਹਾ ਕਿ ਓਮਾਨ ਦੀ ਉਨਾਂ ਦੀ ਫੇਰੀ ਨੇ ਦੋਵਾਂ ਦੇਸ਼ਾਂ ਦਰਮਿਆਨ ਸਦੀਆਂ ਪੁਰਾਣੇ ਸਬੰਧਾਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕੀਤੀ ਹੈ ਅਤੇ ਨਾਲ ਹੀ ਵਪਾਰ ਤੇ ਨਿਵੇਸ਼ ਸਮੇਤ ਸਾਰੇ ਖੇਤਰਾਂ ‘ਚ ਆਪਸੀ ਸਬੰਧਾਂ ਨੂੰ ਮਹੱਤਵਪੂਰਣ ਗਤੀ ਪ੍ਰਦਾਨ ਕਰੇਗਾ।ਉਨਾਂ ਕਿਹਾ ਕਿ ਓਮਾਨ ਦੀ ਫੇਰੀ ਬਹੁਤ ਣਾਦਗਾਰ ਫੇਰੀਆਂ ‘ਚੋਂ ਇੱਕ ਹੈ।
ਸੰਯੁਕਤ ਅਰਬ ਅਮੀਰਾਤ ‘ਚ ਪੀਐਮ ਮੋਦੀ ਅਤੇ ਸ਼ਹਿਜ਼ਾਦਾ ਸ਼ੇਖ ਮੁਹਾਮੰਦ ਬਿਨ ਜ਼ਾਇਦ ਅਲ ਨਾਹਯਾਨ ਨੇ ਵਿਆਪਕ ਰਣਨੀਤੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ  ਅਤੇ ਨਾਲ ਹੀ ਦੋਹਾਂ ਪੱਖਾਂ ਨੇ ਖਾੜੀ ਅਤੇ ਹਿੰਦ ਮਹਾਸਾਗਰ ਖੇਤਰ ‘ਚ ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਲਈ ਮਿਲ ਕੇ ਕੰਮ ਕਰਨ ਦੀ ਵਚਨਬੱਧਤਾ ਪ੍ਰਗਟ ਕੀਤੀ।
ਪ੍ਰਧਾਨ ਮੰਤਰੀ ਮੋਦੀ ਨੇ ਦੁਬਈ ‘ਚ 6ਵੇਂ ਵਿਸ਼ਵ ਸਰਕਾਰ ਸੰਮੇਲਨ ‘ਚ ਵਿਕਾਸ ਲਈ ਤਕਨਾਲੋਜੀ ਵਿਸ਼ੇ ‘ਤੇ ਮੁੱਖ ਭਾਸ਼ਣ ਪੇਸ਼ ਕੀਤਾ।
ਫਿਲਸਤੀਨ ‘ਚ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਪੀਐਮ ਮੋਦੀ ਨੂੰ ਦੇਸ਼ ਦਾ ਸਰਬੋਤਮ ਸਨਮਾਨ ‘ਗ੍ਰੈਂਡ ਕਾਲ ਆਫ਼ ਦ ਸਟੇਟ ਆਫ਼ ਫਿਲਸਤੀਨ’ ਨਾਲ ਸਨਮਾਨਿਤ ਕੀਤਾ।
ਪੀਐਮ ਮੋਦੀ ਨੇ ਕਿਹਾ ਕਿ ਜਾਰਡਨ ਦੇ ਸ਼ਾਹ ਅਬਦੁੱਲਾ ਨਾਲ ਉਨਾਂ ਦੀ ਬੈਠਕ ਬਹੁਤ ਸ਼ਾਨਦਾਰ ਰਹੀ।