ਪ੍ਰਧਾਨ ਮੰਤਰੀ ਦਾ ਖਾੜੀ ਦੇਸ਼ਾਂ ਦਾ ਸਫ਼ਲ ਦੌਰਾ

ਜਦੋਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੀਐਮ ਦਾ ਅਹੁਦਾ ਸੰਭਾਲਿਆ ਗਿਆ ਹੈ ਉਦੋਂ ਤੋਂ ਹੀ  ਮੱਧ ਪੂਰਬ ਦੇ ਨਾਲ ਭਾਰਤ ਦੇ ਗਤੀਸ਼ੀਲ਼ ਸਬੰਧਾਂ ‘ਚ ਨਾਟਕੀ ਢੰਗ ਨਾਲ ਬਦਲਾਵ ਵੇਖਣ ਨੂੰ ਮਿਲੇ ਹਨ। ਪਿਛਲੇ ਚਾਰ ਸਾਲਾਂ ‘ਚ ਇਹ ਸਬੰਧ ਰਣਨੀਤਕ ਪੱਧਰ ਤੱਕ ਪਹੁੰਚ ਗਏ ਹਨ। ਤਿੰਨ ਦੇਸ਼ਾਂ ਫਿਲਸਤੀਨ, ਸੰਯੁਕਤ ਅਰਬ ਅਮੀਰਾਤ ਅਤੇ ਓਮਾਨ ਦੀ ਪੀਐਮ ਮੋਦੀ ਦੀ ਯਾਤਰਾ ਨਾਲ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਖੇਤਰ ਤੱਕ ਭਾਰਤ ਦੀ ਪਹੁੰਚ ਮਜ਼ਬੂਤ ਹੋਈ ਹੈ। ਫਿਲਸਤੀਨ ਦੀ ਸਫ਼ਲ ਫੇਰੀ ਤੋਂ ਬਾਅਦ ਪੀਐਮ ਮੋਦੀ ਨੇ ਆਬੂ ਧਾਬੀ ਅਤੇ ਦੁਬਈ ਦਾ ਦੌਰਾ ਕੀਤਾ। ਦੁਬਈ ‘ਚ ਪੀਐਮ ਮੋਦੀ ਨੇ 6ਵੇਂ ਵਿਸ਼ਵ ਸਰਕਾਰੀ ਸੰਮੇਲਨ ‘ਚ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਅਤੇ ਤਕਨਾਲੋਜੀ ਅਤੇ ਵਿਕਾਸ ਦੇ ਵਿਸ਼ੇ ‘ਤੇ ਮੁੱਖ ਭਾਸ਼ਣ ਵੀ ਦਿੱਤਾ।
ਪੀਐਮ ਮੋਦੀ ਨੇ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਅਤੇ ਆਬੂ ਧਾਬੀ ਦੇ ਸ਼ਾਸਕ ਸ਼ੇਖ ਖਲੀਫਾ ਬਿਨ ਜ਼ਾਇਦ ਅਲ ਨਾਹਯਾਨ ਅਤੇ ਸ਼ਹਿਜ਼ਾਦੇ ਸ਼ੇਖ ਮਹਿਮੂਦ ਬਿਨ ਜ਼ਾਇਦ ਅਲ ਨਾਹਯਾਨ ਨਾਲ ਮੁਲਾਕਾਤ ਕੀਤੀ ਅਤੇ ਨਾਲ ਹੀ ਅਮੀਰ ਮੁਹੰਮਦ ਬਿਨ ਰਾਸ਼ੀਦ ਅਲ ਮੱਖਤੋਮ ਨਾਲ ਵੀ ਮੁਲਾਕਾਤ ਕੀਤੀ।
ਦੋਹਾਂ ਧਿਰਾਂ ਦਰਮਿਆਨ ਵਫ਼ਦ ਪੱਧਰੀ ਗੱਲਬਾਤ ਹੋਈ ਅਤੇ ਦੋਵਾਂ ਦੇਸ਼ਾਂ ਦਰਮਿਆਨ ਇਕ ਸਭ ਤੋਂ ਮਹੱਤਵਪੂਰਨ ਸਮਝੌਤਾ ਊਰਜਾ ਖੇਤਰ ‘ਚ ਕੀਤਾ ਗਿਆ।ਓ.ਐਨ.ਜੀ.ਸੀ. ਵਿਦੇਸ਼ ਲਿਮਟਿਡ ਅਤੇ ਇਸ ਦੇ ਭਾਈਵਾਲਾਂ ਨੇ ਆਬੂਧਾਬੀ ਦੇ ਇੱਕ ਵੱਡੇ ਤੇਲ ਖੇਤਰ ‘ਚ 10% ਦੇ ਹਿਸਾਬ ਨਾਲ 600 ਮਿਲੀਅਨ ਦੀ ਹਿੱਸੇਦਾਰੀ ਪ੍ਰਾਪਤ ਕੀਤੀ ਹੈ। ਇਹ ਪਹਿਲੀ ਵਾਰ ਹੈ ਕਿ ਕਿਸੇ ਭਾਰਤੀ ਕੰਪਨੀ ਨੇ ਸੰਯੁਕਤ ਅਰਬ ਅਮੀਰਾਤ ‘ਚ ਤੇਲ ਖੇਤਰ ‘ਚ ਪੈਰ ਰੱਖਿਆ ਹੋਵੇ।ਓ.ਵੀ.ਐਲ. , ਓ.ਐਨ.ਜੀ.ਸੀ., ਆਈ.ਓ.ਸੀ. ਅਤੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੇ ਇਕ ਯੂਨਿਟ ਨੇ ਆਬੂ ਧਾਬੀ ਨੈਸ਼ਨਲ ਆਈਲ ਕੰਪਨੀ ‘ਚ 10 ਫ਼ੀਸਦੀ ਦੀ ਹਿੱਸੇਦਾਰੀ ਲਈ 600 ਮਿਲੀਅਨ ਡਾਲਰ ਦੀ ਦਸਤਾਨੀ ਰਾਸ਼ੀ ਅਦਾ ਕੀਤੀ ਹੈ।
ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਦਰਮਿਆਨ ਮਨੁੱਖੀ ਸ਼ਕਤੀ ਸਬੰਧੀ ਵੀ ਸਮਝੌਤਾ ਹੋਇਆ ਹੈ। ਅਮੀਰਾਤ ‘ਚ 3.3 ਮਿਲੀਅਨ ਭਾਰਤੀ ਕਾਮੇ ਕੰਮ ਕਰਦੇ ਹਨ।ਭਾਰਤ ਦੇ ਰੇਲਵੇ ਮੰਤਰਾਲੇ ਅਤੇ ਯੂ.ਏ.ਈ. ਦੇ ਫੈਡਰਲ ਰੋਡ ਅਤੇ ਟਰਾਂਸਪੋਰਟ ਅਥਾਰਟੀ ਵਿਚਾਲੇ ਇਕ ਸਮਝੌਤਾ ਰੇਲਵੇ ਸਬੰਧੀ ਸੰਭਾਵਨਾ ਅਧਿਐਨ ਲਈ ਕੀਤਾ ਗਿਆ ਹੈ।
ਪੀਐਮ ਮੋਦੀ ਨੇ ਕਿਹਾ ਕਿ ਉਹ ਇਸ ਦੌਰੇ ਨੂੰ ਵਿਸਥਰਿਤ ਸਮੁੰਦਰੀ ਗੁਆਂਢ ਦੀ ਫੇਰੀ ਦੇ ਰੂਪ ‘ਚ ਵੇਖਦੇ ਹਨ ਅਤੇ ਖਾੜੀ ਦੇਸ਼ਾਂ ਦੇ ਨਾਲ ਸਾਡੇ ਬਾਹਰੀ ਸਬੰਧਾਂ ‘ਚ ਮੁੱਖ ਤਰਜੀਹ ਦੇ ਰੂਪ ‘ਚ ਵੇਖਦੇ ਹਨ।ਭਾਰਤੀ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਨੇ ਇੱਕ ਬਿਆਨ ‘ਚ ਕਿਹਾ ਹੈ ਕਿ ਭਾਰਤ ਅਤੇ ਅਮੀਰਾਤ ਵਿਚਾਲੇ ਬਹੁ-ਪੱਖੀ ਸਾਂਝ ਹੈ। ਇਸ ਸਾਂਝੇਦਾਰੀ ‘ਚ ਹੁਣ ਨਵੇਂ ਥੰਮ੍ਹ ਜੋੜੇ ਜਾ ਰਹੇ ਹਨ। ਭਾਰਤ ਵੱਲੋਂ ਆਰਥਿਕ ਆਧਾਰ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਜਦੋਂ ਵੀ ਸਾਡੀ ਸਰਕਾਰ ਨੇ ਅਰਬ ਜਗਤ ਅਤੇ ਖਾਸ ਤੌਰ ‘ਤੇ ਖਾੜੀ ਦੇਸ਼ਾਂ ਨਾਲ ਗੱਲਬਾਤ ਕੀਤੀ ਹੈ ਤਾਂ ਇਹੀ ਵਿਸ਼ਾ ਮੁੱਖ ਤੌਰ ‘ਤੇ ਉਜਾਗਰ ਹੋਇਆ ਹੈ। ਪੀਐਮ ਮੋਦੀ ਨੇ ਅਮੀਰਾਤ ‘ਚ ਹਿੰਦੂ ਮੰਦਿਰ ਦੇ ਨਿਰਮਾਣ ਲਈ ਜ਼ਮੀਨ ਉਪਲਬੱਧ ਕਰਵਾਉਣ ਲਈ ਆਬੂ ਧਾਬੀ ਦੇ ਸਾਸ਼ਕ ਅਤੇ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।
ਯਾਤਰਾ ਦੇ ਅੰਤਿਮ ਪਵਾਅ ਤਹਿਤ ਪੀਐਮ ਮੋਦੀ ਨੇ ਉਲਤਾਨ ਕਬੂਸ ਬਿਨ ਸੈਯਦ ਦੇ ਸੱਦੇ ‘ਤੇ ਮਸਕੈਟ ਦਾ ਦੌਰਾ ਕੀਤਾ।ਸੁਲਤਾਨ ਅਤੇ ਪੀਐਮ ਮੋਦੀ ਨੇ ਆਪਸੀ ਹਿੱਤ ਵਾਲੇ ਦੁਵੱਲੇ, ਖੇਤਰੀ ਅਤੇ ਕੌਮਾਂਤਰੀ ਮੁੱਦਿਆਂ ‘ਤੇ ਚਰਚਾ ਕੀਤੀ।
ਦੋਵਾਂ ਧਿਰਾਂ ਨੇ ਦੁਵੱਲੇ ਸਬੰਧਾਂ ਦੀ ਮੌਜੂਦਾ ਸਥਿਤੀ ‘ਤੇ ਸੰਤੁਸ਼ਟੀ ਪ੍ਰਗਟ ਕੀਤੀ। ਵਿਸ਼ੇਸ਼ ਤੌਰ ‘ਤੇ ਮਜ਼ਬੂਤ ਸੁਰੱਖਿਆ ਅਤੇ ਰੱਖਿਆ ਸਹਿਯੋਗ ਸਮੇਤ ਪੁਲਾੜ, ਸਾਈਬਰ ਸੁਰੱਖਿਆ, ਊਰਜਾ ਸੁਰੱਖਿਆ, ਨਵੀਆਉਣਯੋਗ ਊਰਜਾ ਅਤੇ ਖਾਦ ਸੁਰੱਖਿਆ ਵਰਗੇ ਖੇਤਰਾਂ ‘ਚ ਸਹਿਯੋਗ ਵਧਾਉਣ ‘ਤੇ ਵੀ ਸਹਿਮਤੀ ਪ੍ਰਗਟ ਕੀਤੀ ਗਈ।
ਇਸ ਫੇਰੀ ਦੌਰਾਨ ਭਾਰਤ ਅਤੇ ਓਮਾਨ ਵਿਚਾਲੇ ਰੱਖਿਆ, ਸਿਹਤ ਅਤੇ ਸੈਰ ਸਪਾਟਾ ਸੈਕਟਰਾਂ ਸਮੇਤ 8 ਸਮਝੌਤਿਆਂ ਨੂੰ ਸਹਿਬੱਧ ਕੀਤਾ ਗਿਆ।
ਭਾਰਤ ਅਤੇ ਓਮਾਨ ਨੇ ਪੱਛਮੀ ਏਸ਼ੀਆ ਅਤੇ ਦੱਖਣੀ ਏਸ਼ੀਆ ‘ਚ ਸੁਰੱਖਿਆ ਹਾਲਾਤਾਂ ਸਮੇਤ ਸਾਂਝੇ ਹਿੱਤਾਂ ਵਾਲੇ ਦੁਵੱਲੇ ਅਤੇ ਕੌਮਾਂਤਰੀ ਮੁੱਦਿਆਂ ‘ਤੇ ਵਿਚਾਰ ਚਰਚਾ ਕੀਤੀ। ਦੋਵਾਂ ਧਿਰਾਂ ਨੇ ਅੱਤਵਾਦ ਸਬੰਧੀ ਖ਼ਤਰਿਆਂ ‘ਤੇ ਵੀ ਵਿਚਾਰ ਕੀਤੀ ਅਤੇ ਇਸ ਨਾਲ ਨਜਿੱਠਣ ਲਈ ਵਿਆਪਕ ਵਿਸ਼ਵ ਪੱਧਰੀ ਕਾਰਵਾਈ ਦੀ ਮੰਗ ਕੀਤੀ।ਦੋਵਾਂ ਦੇਸ਼ਾਂ ਨੇ ਅੱਤਵਾਦ ਦੇ ਸਾਰੇ ਰੂਪਾਂ ਦਾ ਖੰਡਨ ਕੀਤਾ।
ਪਹਿਲਾਂ ਤੋਂ ਹੀ ਮਜ਼ਬੂਤ ਦੁਵੱਲੇ ਸਬੰਧਾਂ ‘ਚ ਪ੍ਰਧਾਨ ਮੰਤਰੀ ਦੀ ਖਾੜੀ ਯਾਤਰਾ ਨੇ ਇਕ ਨਵਾਂ ਜੋਸ਼ ਭਰ ਦਿੱਤਾ ਹੈ।