ਮਹਾਂ ਸ਼ਿਵਰਾਤਰੀ ਅੱਜ ਦੇਸ਼ ਦੇ ਕਈ ਹਿੱਸਿਆਂ ‘ਚ ਬਹੁਤ ਹੀ ਧੁਮ ਧਾਮ ਨਾਲ ਮਨਾਈ ਜਾ ਰਹੀ ਹੈ

ਅੱਜ ਮਹਾਂ ਸਿਵਰਾਤਰੀ ਦਾ ਦਿਨ ਹੈ ਅਤੇ ਦੇਸ਼ ਦੇ ਵਧੇਰੇ ਹਿੱਸਿਆਂ ‘ਚ ਸ਼ਿਵ ਭਗਤਾਂ ਵੱਲੋਂ ਇਹ ਧਾਰਮਿਕ ਪਰਵ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਭਗਵਾਨ ਸ਼ਿਵ ਦੀ ਪੂਜਾ ਕੀਤੀ ਜਾ ਰਹੀ ਹੈ। ਇਸ ਸਾਲ ਸ਼ਿਵਰਾਤਰੀ ਅੱਜ ਅਤੇ ਆਉਂਦੇ ਕੱਲ੍ਹ ਵੀ ਮਨਾਈ ਜਾਵੇਗੀ।
ਉੱਤਰ ਪ੍ਰਦੇਸ਼ ‘ਚ ਮਹਾਂ ਸ਼ਿਵਰਾਤਰੀ ਧਾਰਮਿਕ ਉਤਸ਼ਾਹ ਅਤੇ ਰਿਵਾਇਤੀ ਅਨੰਦ ਨਾਲ ਮਨਾਈ ਜਾ ਰਹੀ ਹੈ।ਤਾਮਿਲਨਾਡੂ ‘ਚ ਇਸ ਸਬੰਧ ‘ਚ ਕਨਿਆਕੁਮਾਰੀ ਜ਼ਿਲੇ੍ਹ ‘ਚ ਸ਼ਿਵ ਮੰਦਿਰ ਮੈਰਾਥਨ ਦੌੜ ਵੀ ਅੱਜ ਖ਼ਤਮ ਹੋ ਜਾਵੇਗੀ।
ਦੇਸ਼ ‘ਚ 12 ਜੋਤੀਰਲੰਿਗ ‘ਚੋਂ ਇੱਕ ਕਾਸ਼ੀ ਵਿਸ਼ਵਾਨਾਥ ਮੰਦਿਰ ਜੋ ਕਿ ਵਾਰਾਨਸੀ ‘ਚ ਪੈਂਦਾ ਹੈ ਇੱਥੇ ਸ਼ਰਧਾਲੂਆਂ ਦੀ ਵੱਡੀ ਭੀੜ ਵੇਖਣ ਨੂੰ ਮਿਲ ਰਹੀ ਹੈ। ਇਸ ਮੌਕੇ ਅਲਾਹਾਬਾਦ ‘ਚ ਪਵਿੱਤਰ ਗੰਗਾ, ਯਮੁਨਾ ਅਤੇ ਮਿਥਲ ਸਰਸਵਤੀ ਦੇ ਸੰਗਮ ਸਥਾਨ ‘ਤੇ ਹਜ਼ਾਰਾਂ ਦੀ ਗਿਣਤੀ ‘ਚ ਸ਼ਰਧਾਲੂ ਇਸ਼ਨਾਨ ਲਈ ਪਹੁੰਚ ਰਹੇ ਹਨ।