ਰਾਸ਼ਟਰਪਤੀ ਟਰੰਪ ਨੇ 1.5 ਖਰਬ ਡਾਲਰ ਦੀ ਬੁਨਿਆਦੀ ਢਾਂਚਾ ਯੋਜਨਾ ਦਾ ਕੀਤਾ ਉਦਘਾਟਨ

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਅਮਰੀਕਾ ਦੇ ਬੁਨਿਆਦੀ ਢਾਂਚਾ ਯੋਜਨਾ ਦੇ ਆਧੁਨੀਕੀਕਰਨ ਲਈ 1.5 ਖਰਬ ਡਾਲਰ ਦੀ ਵੱਡੀ ਰਕਮ ਨੂੰ ਜਾਰੀ ਕੀਤਾ ਹੈ, ਜਿਸ ‘ਚ ਫੈਡਰਲ ਫੰਡਿੰਗ ਲਈ 200 ਅਰਬ ਡਾਲਰ ਵੀ ਸ਼ਾਮਲ ਹਨ।
ਰਾਸ਼ਟਰਪਤੀ ਟਰੰਪ ਨੇ ਇਸ ਯੋਜਨਾ ਨੂੰ ਅਮਰੀਕਾ ਦੇ ਇਤਿਹਾਸ ‘ਚ ਸਭ ਤੋਂ ਵਿਆਪਕ ਬੁਨਿਆਦੀ ਢਾਂਚਾ ਬਿੱਲ ਦਾ ਦਰਜਾ ਦਿੰਦਿਆਂ ਕਿਹਾ ਕਿ ਇਹ ਯੋਜਨਾ ਸੜਕਾਂ, ਪੁੱਲਾਂ ਅਤੇ ਹਵਾਈ ਅੱਡਿਆਂ ਵਰਗੇ ਰਿਵਾਇਤੀ ਬੁਨਿਆਦੀ ਢਾਂਚੇ, ਜਲ ਸਰੋਤ, ਜਲਮਾਰਗਾਂ, ਗੰਡੇ ਪਾਣੀ ਦੀਆਂ ਪ੍ਰਣਾਲੀਆਂ ਊਰਜਾ, ਜਨਤਕ ਜ਼ਮੀਨ, ਜਾਨਵਰਾਂ ਦੇ ਹਸਪਤਾਲ ਅਤੇ ਦਿਹਾਤੀ ਬੁਨਿਆਦੀ ਢਾਂਚੇ ਸ਼ਾਮਲ ਹੋਣਗੇ।
ਇਸ ਯੋਜਨਾ ਤਹਿਤ ਕੀਤੇ ਜਾਣ ਵਾਲੇ ਸੁਧਾਰਾਂ ਨਾਲ ਆਰਥਿਕਤਾ ਨੂੰ ਵੀ ਮਜ਼ਬੂਤੀ ਮਿਲੇਗੀ, ਜਿਸ ਨਾਲ ਦੇਸ਼ ਦੀ ਮੁਕਾਬਲੇਬਾਜ਼ੀ ਦੀ ਸਮਰੱਥ ‘ਚ ਵੀ ਵਾਧਾ ਹੋਵੇਗਾ।