ਰੋਹਿੰਗਿਆ ਮੁੜ ਪ੍ਰਵਾਸ ਲਈ ਬੰਗਲਾਦੇਸ਼ ਨੇ ਸੰਯੁਕਤ ਰਾਸ਼ਟਰ ਨੂੰ ਸ਼ਾਮਲ ਹੋਣ ਦਾ ਦਿੱਤਾ ਸੱਦਾ

ਬੰਗਲਾਦੇਸ਼ ਨੇ ਰੋਹਿੰਗਿਆ ਸ਼ਰਨਾਰਥੀਆਂ ਦੀ ਮਿਆਂਮਾਰ ‘ਚ ਮੁੜ ਪ੍ਰਵਾਸ ਦੀ ਪ੍ਰਕ੍ਰਿਆ ‘ਚ ਸੰਯੁਕਤ ਰਾਸ਼ਟਰ ਨੂੰ ਸ਼ਾਮਲ ਕਰਨ ਲਈ ਇੱਕ ਸੌਦੇ ‘ਤੇ ਦਸਤਖਤ ਕੀਤੇ ਹਨ।
ਜੂਨੀਅਰ ਵਿਦੇਸ਼ ਮੰਤਰੀ ਸ਼ਾਹਰੀਅਰ ਅਲਾਮ ਨੇ ਕਿਹਾ ਕਿ ਸਰਕਾਰ ਨੇ ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਨੂੰ ਇਸ ਪ੍ਰਕ੍ਰਿਆ ‘ਚ ਸ਼ਾਮਲ ਕੀਤਾ ਹੈ ਤਾਂ ਜੋ ਉਨਾਂ ‘ਤੇ ਕਿਸੇ ਵੀ ਰੋਹਿੰਗਿਆ ਮੁਸਲਿਮ ਨੂੰ ਮਰਜ਼ੀ ਤੋਂ ਬਿਨਾਂ ਮਿਆਂਮਾਰ ਵਾਪਿਸ ਭੇਜਣ ਦੇ ਦੋਸ਼ਾਂ ਦਾ ਸਾਹਮਣਾ ਨਾ ਕਰਨਾ ਪਵੇ।
ਉਨਾਂ ਕਿਹਾ ਕਿ ਰੋਹਿੰਗਿਆ ਸ਼ਰਨਾਰਥੀਆਂ ਨੂੰ ਯੂ.ਐਨ ਏਜੰਸੀ ਦੇ ਅਧਿਕਾਰੀਆਂ ਦੀ ਹਾਜ਼ਰੀ ‘ਚ ਮੁੜ ਪ੍ਰਵਾਸ ਦੇ ਫਾਰਮ ਭਰਨ ਲਈ ਕਿਹਾ ਜਾਵੇਗਾ।ਇਸ ਤਰ੍ਹਾਂ ਤੀਜੀ ਧਿਰ ਦੀ ਮੌਜੂਦਗੀ ਨਾਲ ਪਾਰਦਰਸ਼ਤਾ ਵੀ ਬਣੀ ਰਹੇਗੀ।