ਸ੍ਰੀਨਗਰ ਤੋਂ ਫਰਾਰ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਦੀ ਜਾਂਚ ਕੌਮੀ ਜਾਂਚ ਏਜੰਸੀ ਦੇ ਹੱਥ ‘ਚ ਆਈ

ਕੌਮੀ ਜਾਂਚ ਏਜੰਸੀ ਨੇ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਮੁਹੰਮਦ ਨਾਵੀਦ ਝੱਟ ਜੋ ਕਿ ਸ੍ਰਨਗਰ ਦੇ ਹਸਪਤਾਲ ‘ਚੋਂ ਫਰਾਰ ਹੋ ਗਿਆ ਸੀ ਉਸ ਦੀ ਜਾਂਚ ਦੀ ਜ਼ਿੰਮੇਵਾਰੀ ਆਪਣੇ ਹੱਥ ‘ਚ ਲਈ ਹੈ।
ਕੌਮੀ ਜਾਂਚ ਏਜੰਸੀ ਦੇ ਤਰਜਮਾਨ ਨੇ ਦੱਸਿਆ ਕਿ ਸ੍ਰੀਨਗਰ ਸਥਿਤ ਐਸ.ਐਮ.ਐਚ.ਐਸ. ਹਸਪਤਾਲ ਤੋਂ ਝੱਟ ਦੇ ਫਰਾਰ ਹੋਣ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ।ਦੱਸਣਯੋਗ ਹੈ ਕਿ ਝੱਟ ਇਸ ਹਸਪਤਾਲ ‘ਚ 6 ਫਰਵਰੀ ਤੋਂ ਜ਼ੇਰੇ ਇਲਾਜ ਸੀ।ਕਰਨ ਨਗਰ ਦੀ ਸਥਾਨਕ ਪੁਲਿਸ ਵੱਲੋਂ ਐਫ.ਆਈ.ਆਰ. ਦਰਜ ਕਰ ਲਈ ਗਈ ਹੈ। ਇਸ ਮਾਮਲੇ ‘ਚ ਦੋ ਪੁਲਿਸ ਮੁਲਾਜ਼ਮ ਮੁਸ਼ਤਾਕ ਅੀਹਮਦ ਅਤੇ ਬੱਬਰ ਅਹਿਮਦ ਮਾਰੇ ਗਏ ਹਨ।