ਸ੍ਰੀ ਲੰਕਾ ‘ਚ ਕੌਮੀ ਏਕਤਾ ਸਰਕਾਰ ਦੇ ਭਵਿੱਖ ‘ਤੇ ਰਾਸ਼ਟਰਪਤੀ ਸਿਰੀਸੇਨਾ ਅਤੇ ਪੀਐਮ ਵਿਕਰਮਸਿੰਘੇ ਵਿਚਾਲੇ ਮਤਭੇਦ

ਸ੍ਰੀ ਲੰਕਾ ‘ਚ ਕੌਮੀ ਏਕਤਾ ਸਰਕਾਰ ਦੇ ਭਵਿੱਖ ‘ਤੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਅਤੇ ਪ੍ਰਧਾਨ ਮੰਤਰੀ ਰਣਿਲ ਵਿਕਰਮਸਿੰਘੇ ਦਰਮਿਆਨ ਮਤਭੇਦ ਉਭਰ ਕੇ ਸਾਹਮਣੇ ਆ ਰਹੇ ਹਨ।ਰਾਸ਼ਟਰਪਤੀ ਸਿਰੀਸੇਨਾ ਨੇ ਪੀਐਮ ਵਿਕਰਮਸਿੰਘੇ ਨੂੰ ਆਪਣੀ ਪਾਰਟੀ ਦੇਮਾੜੇ ਪ੍ਰਦਰਸ਼ਨ ਲਈ ਜ਼ਿੰਮੇਵਾਰੀ ਚੁੱਕਣ ਲਈ ਕਿਹਾ ਹੈ।
ਰਾਸ਼ਟਰਪਤੀ ਦਫ਼ਤਰ ਵੱਲੋਂ ਇੱਕ ਬਿਆਨ ਵੀ ਜਾਰੀ ਕੀਤਾ ਗਿਆ ਹੈ ਕਿ ਸਰਕਾਰ ਦੀ ਭਵਿੱਖ ਦੀਆਂ ਸਿਆਸੀ ਗਤੀਵਿਧੀਆਂ ਅਤੇ ਸਥਾਨਕ ਸਰਕਾਰਾਂ ਦੇ ਗੱਠਜੋੜ ਦੇ ਗਠਨ ‘ਤੇ ਯੂ.ਐਨ.ਪੀ ਨਾਲ ਕੋਈ ਸਮਝੌਤਾ ਨਹੀਂ ਕੀਤਾ ਗਿਆ ਹੈ, ਜਿਸ ਨੂੰ ਕਿਸੇ ਵੀ ਥਾਂ ‘ਤੇ ਸਪਸ਼ੱਟ ਬਹੁਮਤ ਪ੍ਰਾਪਤ ਨਹੀਂ ਹੋਇਆ ਹੈ।
ਇਸੇ ਦੌਰਾਨ ਯੂ.ਐਨ.ਪੀ. ਦੇ ਕੁੱਝ  ਸੰਸਦ ਮੈਂਬਰ ਰਾਸ਼ਟਰਪਤੀ ਦੀ ਅਗਵਾਈ ‘ਚ ਸ੍ਰੀ ਲੰਕਾ ਫ੍ਰੀਡਮ ਪਾਰਟੀ ਦੇ ਨਾਂਅ ਹੇਠ ਆਪਣੀ ਹੀ ਸਰਕਾਰ ਬਣਾਉਣ ਦੀ ਯੋਜਨਾ ਬਣਾ ਰਹੇ ਹਨ।
225 ਮੈਂਬਰਾਂ ਦੀ ਸੰਸਦ ‘ਚ ਯੂ.ਐਨ.ਪੀ. ਦੇ ਕੁੱਲ 104 ਮੈਂਬਰ ਹਨ।ਹਾਲਾਂਕਿ ਐਸ.ਐਲ.ਐਪ.ਪੀ ਦੇ 95 ਮੈਂਬਰ ਰਾਸ਼ਟਰਪਤੀ ਅਤੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਾਪਕਸ਼ੇ ਵਿਚਾਲੇ ਵੰਡੇ ਹੋਏ ਹਨ।