ਇਸ ਹਫ਼ਤੇ ਸੰਸਦ ਦੀ ਕਾਰਵਾਈ ਦੇ ਮੁੱਖ ਅੰਸ਼

ਬਜਟ ਸੈਸ਼ਨ 2018-19 ਦਾ ਦੂਜਾ ਹਿੱਸਾ 5 ਮਾਰਚ ਦਿਨ ਸੋਮਵਾਰ ਨੂੰ ਸ਼ੁਰੂ ਹੋਇਆ।ਇਸ ਸੈਸ਼ਨ ਦੇ ਆਗਾਜ਼ ‘ਚ ਹੀ ਬਹੁਤ ਸਾਰੇ ਮੈਂਬਰਾਂ ਨੇ ਜਨਤਕ ਮਹੱਤਤਾ ਦੇ ਮਾਮਲਿਆਂ ਨੂੰ ਚੁੱਕਿਆ।ਭਾਰਤੀ ਜਨਤਾ ਪਾਰਟੀ ਦੀ ਸਹਿਯੋਗੀ ਪਾਰਟੀ, ਤੇਲਗੂ ਦੇਸ਼ਮ ਪਾਰਟੀ ਨੇ 2014 ‘ਚ ਵੰਡ ਤੋਂ ਬਾਅਦ ਆਂਧਰਾ ਪ੍ਰਦੇਸ਼ ਲਈ ਵਿਸ਼ੇਸ਼ ਦਰਜੇ ਦੀ ਮੰਗ ਨੂੰ ਜਾਰੀ ਰੱਖਿਆ।ਟੀ.ਡੀ.ਪੀ ਵੱਲੋਂ ਆਪਣੇ ਦੋ ਮੰਤਰੀਆਂ ਨੂੰ ਵੀ ਕੇਂਦਰੀ ਮੰਤਰੀ ਮੰਡਲ ਤੋਂ ਵਾਪਿਸ ਲੈ ਲਿਆ ਗਿਆ।ਦੋਵੇਂ ਸਦਨਾ ‘ਚ ਪਹਿਲੇ ਦਿਨ ਤੋਂ ਹੀ ਹੰਗਾਮੇ ਵਾਲੀ ਸਥਿਤੀ ਬਣੀ ਰਹੀ ਜਿਸ ਕਾਰਨ ਵਾਰ-ਵਾਰ ਦੋਵੇਂ ਸਦਨਾ ਨੂੰ ਮੁਲਤਵੀ ਕਰਨਾ ਪਿਆ।ਵਿਰੋਧੀ ਧਿਰ ਪਾਰਟੀਆਂ ਵੱਲੋਂ ਕਈ ਮੁੱਦਿਆਂ ‘ਤੇ ਸੱਤਾ ਧਿਰ ਨੂੰ ਘੇਰਿਆ ਗਿਆ।
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਲੋਕ ਸਭਾ ‘ਚ ਦੱਸਿਆ ਕਿ ‘ਦਿੱਲੀ ਐਲਾਨਨਾਮੇ’ ਨੇ ਸਿਆਸੀ ਸੁਰੱਖਿਆ, ਆਰਥਿਕ, ਸਮਾਜਿਕ-ਸੱਭਿਆਚਾਰਕ ਅਤੇ ਵਿਕਾਸ ਸਹਿਯੋਗ ਦੇ ਸਾਰੇ ਸਪੈਕਟਰਮ ‘ਚ ਆਸ਼ੀਆਨ-ਭਾਰਤ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ।ਇਸ ਦੇ ਨਾਲ ਹੀ ਇਸ ਐਲਾਨਨਾਮੇ ‘ਚ ਸਮੁੰਦਰੀ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਦਹਿਸ਼ਤਵਾਦ ਦੇ ਟਾਕਰੇ ਲਈ ਵੀ ਸਹਿਮਤੀ ਪ੍ਰਗਟ ਕੀਤੀ ਗਈ ਹੈ। ਸਦਨ ‘ਚ ਇਕ ਲਿਖਤੀ ਸਵਾਲ ਦੇ ਜਵਾਬ ‘ਚ ਮੰਤਰੀ ਨੇ ਕਿਹਾ ਕਿ ਦਿੱਲੀ ਅਲਾਨਨਾਮੇ ‘ਚ ਕੀਤੀ ਗਈ ਵਚਨਬੱਧਤਾ ਤੋਂ ਇਲਾਵਾ ਭਾਰਤ ਨੇ ਪੇਂਡੂ ਸੰਪਰਕ ਲਈ ਪਾਇਲਟ ਪ੍ਰਾਜੈਕਟ ਸ਼ੁਰੂ ਕਰਨ ਦੀ ਵੀ ਪੇਸ਼ਕਸ਼ ਕੀਤੀ ਹੈ, ਜੋ ਕਿ ਕੰਬੋਡੀਆ, ਲਾਓ ਪੀ.ਡੀ.ਆਰ, ਮਿਆਂਮਾਰ ਅਤੇ ਵਿਅਤਨਾਮ ‘ਚ ਡਿਜੀਟਲ ਪਿੰਡਾਂ ਦਾ ਨਿਰਮਾਣ ਕਰੇਗੀ।ਦੂਰ ਸੰਚਾਰ ਅਤੇ ਨੈੱਟਵਰਕਿੰਗ ਤਕਨਾਲੋਜੀ ਸਬੰਧੀ ਸਿਖਲਾਈ ਪ੍ਰੋਗਰਾਮ, ਆਸ਼ੀਆਨ ਵਿਦਵਾਨਾਂ ਲਈ 1 ਹਜ਼ਾਰ ਫੈਲੋਸ਼ਿਪ ਤਾਂ ਕਿ ਉਹ ਆਈ.ਆਈ.ਟੀ. ਦੇ ਖੇਤਰ ‘ਚ ਪੀ.ਐਚ.ਡੀ. ਜਾਰੀ ਕਰ ਸਕਣ ਅਤੇ ਅੰਤਰ-ਯੂਨੀਵਰਸਿਟੀ ਆਦਾਨ-ਪ੍ਰਦਾਨ ਸ਼ਾਮਲ ਹੈ।ਉਨਾਂ ਕਿਹਾ ਕਿ ਆਸ਼ੀਆਨ –ਭਾਰਤ ਸਹਿਯੋਗ ਨੂੰ ਹੋਰ ਮਜ਼ਬੂਤੀ ਨਾਲ ਅੱਗੇ ਵਧਾਉਣ ਅਤੇ ਸ਼ਾਂਤੀ, ਤਰੱਕੀ ਅਤੇ ਸਾਂਝੀ ਖੁਸ਼ਹਾਲੀ ਲਈ ਆਸ਼ੀਆਨ-ਭਾਰਤ ਸਾਂਝੇਦਾਰੀ (2016-2020) ਨੂੰ ਲਾਗੂ ਕਰਨ ਦੀ ਕਾਰਜ ਯੋਜਨਾ ਦੀ ਪ੍ਰਭਾਵੀ ਸੰਚਾਲਨ ਵੱਲ ਕੰਮ ਕਰੇਗਾ।
ਵਿਦੇਸ਼ ਰਾਜ ਮੰਤਰੀ ਵੀ.ਕੇ. ਸਿੰਘ ਨੇ ਨੇ ਲੋਕ ਸਭਾ ਨੂੰ ਜਾਣਕਾਰੀ ਦਿੱਤੀ ਕਿ ਨਵੀਂ ਦਿੱਲੀ ਨੇ ਨੇਪਾਲ ਨਾਲ ਆਪਣੇ ਪੁਰਾਣੇ, ਵਿਲੱਖਣ ਅਤੇ ਬਹੁ-ਪੱਖੀ ਸਬੰਧਾਂ ਨੂੰ ਅੱਗੇ ਵਧਾਉਣ ਲਈ ਸਾਰੇ ਲੋੜੀਂਦੇ ਕਦਮ ਚੁੱਕਣੇ ਜਾਰੀ ਰੱਖੇ ਹਨ। ਭਾਰਤ ਨੇ ਨੇਪਾਲ ਨਾਲ ਆਪਣੀ ਸਾਂਝੇਦਾਰੀ ਦਾ ਵਿਸਥਾਰ ਕੀਤਾ ਹੈ, ਜਿਸ ‘ਚ ਬਹੁਤ ਸਾਰੇ ਪ੍ਰਾਜੈਕਟ ਸ਼ਾਮਲ ਹਨ।ਇਕ ਹੋਰ ਸਵਾਲ ਦੇ ਜਵਾਬ ‘ਚ ਉਨਾਂ ਦੱਸਿਆ ਕਿ 28 ਅਗਸਤ, 2017 ‘ਚ ਡੋਕਲਾਮ ਅੜਿੱਕੇ ‘ਚ ਹੋਰ ਕੋਈ ਤਰੱਕੀ ਨਹੀਂ ਹੋਈ ਹੈ ਅਤੇ ਨਾ ਹੀ ਇਸ ਦੇ ਆਸ-ਪਾਸ ਦੇ ਖੇਤਰ ‘ਚ ਕੋਈ ਅਜਿਹੀ ਸਥਿਤੀ ਬਣੀ ਹੈ।ਉਨਾਂ ਕਿਹਾ ਕਿ ਸਾਰੀ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ।
ਮਾਲਦੀਵ ਸੰਕਟ ਬਾਰੇ ਗੱਲ ਕਰਦਿਆਂ ਸ੍ਰੀ ਸਿੰਘ ਨੇ ਕਿਹਾ ਕਿ ਨਵੀਂ ਦਿੱਲੀ ਮਾਲਦੀਵ ਦੀ ਸਾਰੀ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੀ ਹੈ।ਉਨਾਂ ਕਿਹਾ ਕਿ ਇੱਕ ਨੇੜਲਾ ਅਤੇ ਦੋਸਤਾਨਾ ਗੁਆਂਢੀ ਹੋਣ ਦੇ ਨਾਤੇ ਭਾਰਤ ਇੱਕ ਸਥਾਈ, ਸ਼ਾਂਤਮਈ ਅਤੇ ਖੁਸ਼ਹਾਲ ਮਾਲਦੀਵ ਦੀ ਕਾਮਨਾ ਕਰਦਾ ਹੈ।
ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਜੰਮੂ-ਕਸ਼ਮੀਰ ‘ਚ ਸਰਹੱਦ ਪਾਰ ਤੋਂ ਪਾਕਿਸਤਾਨ ਵੱਲੋਂ ਜੰਗਬੰਦੀ ਦੀਆਂ ਘਟਨਾਵਾਂ ‘ਚ ਲਗਾਤਾਰ ਵੱਧਾ ਹੋ ਰਿਹਾ ਹੈ।ਉਨਾਂ ਨੇ ਰਾਹ ਸਭਾ ਨੂੰ ਜਾਣਕਾਰੀ ਦਿੱਤੀ ਕਿ ਜਨਵਰੀ 2018 ‘ਚ ਇਸਲਾਮਾਬਾਦ ਪਾਸੋਂ 408 ਜੰਗਬੰਦੀ ਉਲੰਘਣਾਵਾਂ ਨੂੰ ਅੰਜਾਮ ਦਿੱਤਾ ਗਿਆ ਹੈ, ਜਿਸ ‘ਚ 8 ਘਾਤਕ ਮੌਤਾਂ ਹੋਈਆ ਹਨ।25 ਸੁਰੱਖਿਆ ਜਵਾਨ ਜ਼ਖਮੀ ਹੋਏ ਹਨ।ਦਸੰਬਰ 2017 ‘ਚ ਪਾਕਿਸਤਾਨ ਨੇ 148 ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਸੀ, ਜਿਸ ‘ਚ 1 ਮੌਤ ਦੀ ਪੁਸ਼ਟੀ ਹੋਈ ਸੀ ਅਤੇ 3 ਸੁੱਰਖਿਆ ਜਵਾਨ ਜ਼ਖਮੀ ਹੋਏ ਸਨ।ਉਨਾਂ ਦੱਸਿਆ ਕਿ ਸਮੇਂ-ਸਮੇਂ ‘ਤੇ ਪਾਕਿ ਦੀਆਂ ਇੰਨਾਂ ਹਰਕਤਾਂ ਦਾ ਢੁਕਵਾਂ ਜਵਾਬ ਵੀ ਦਿੱਤਾ ਗਿਆ ਹੈ।ਨਵੀਂ ਦਿੱਲੀ ਵੱਲੋਂ ਵਾਰ-ਵਾਰ ਕੰਟਰੋਲ ਰੇਖਾ ‘ਤੇ ਸਰਹੱਦੀ ਨੇਮਾਂ ਨੂੰ ਬਰਕਰਾਰ ਰੱਖਣ ਲਈ ਪਾਕਿਸਤਾਨ ਨੂੰ ਕਿਹਾ ਜਾ ਰਿਹਾ ਹੈ।
ਸੈਰ-ਸਪਾਟਾ ਮੰਤਰੀ ਕੇ.ਜੇ.ਅਲਫੌਨਸ ਨੇ ਹੇਠਲੇ ਸਦਨ ਨੂੰ ਦੱਸਿਆ ਕਿ ਨਵੀਂ ਕੌਮੀ ਸੈਰ-ਸਪਾਟਾ ਨੀਤੀ ਤਿਆਰ ਕੀਤੀ ਜਾ ਰਹੀ ਹੈ, ਜਿਸ ‘ਚ ਵਿਆਪਕ, ਅੰਤਰ-ਸਬੰਧਿਤ ਵਿਸ਼ਵ ਵਿਕਾਸ ਅਤੇ ਤਰੱਕੀ ਨੂੰ ਧਿਆਨ ‘ਚ ਰੱਖਿਆ ਜਾ ਰਿਹਾ ਹੈ ਤਾਂ ਜੋ ਸੈਰ-ਸਪਾਟਾ ਖੇਤਰ ਨੂੰ ਮਜ਼ਬੂਤੀ ਮਿਲ ਸਕੇ।ਇਕ ਸਵਾਲ ਦੇ ਲਿਖਤੀ ਜਵਾਬ ‘ਚ ਉਨਾਂ ਕਿਹਾ ਕਿ ਦੇਸ਼ ‘ਚ ਸੈਰ-ਸਪਾਟੇ ਦੇ ਵਿਕਾਸ ਲਈ ਸਰਕਾਰ ਵੱਲੋਂ ਕਈ ਕਦਮ ਚੁੱਕੇ ਜਾ ਰਹੇ ਹਨ, ਜਿਸ ‘ਚ 163 ਮੁਲਕਾਂ ਦੇ ਸੈਲਾਨੀਆਂ ਲਈ ਈ-ਵੀਜ਼ਾ ਸਹੂਲਤ, ਕਰੂਜ਼, ਐਡਵੇਂਚਰ, ਮੈਡੀਕਲ, ਗੋਲਫ, ਪੋਲੋ, ਇਕੋ ਅਤੇ ਫ਼ਿਲਮ ਸੈਰ-ਸਪਾਟੇ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਸੰਸਦ ਦੇ ਦੋਵਾਂ ਸਦਨਾਂ ਦੇ ਮੈਂਬਰਾਂ ਨੇ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ‘ਤੇ ਮਹਿਲਾ ਮੈਂਬਰਾਂ ਨੂੰ ਵਧਾਈ ਦਿੱਤੀ। ਲੋਕ ਸਭਾ ਅਤੇ ਰਾਜ ਸਭਾ ਦੇ ਪ੍ਰਧਾਨਾਂ ਨੇ ਉਨਾਂ ਦੀ ਤਰੱਕੀ ਦੀ ਕਾਮਨਾ ਕੀਤੀ।ਰਾਜ ਸਭਾ ਦੇ ਚੇਅ੍ਰਮੈਨ ਐਮ.ਵੈਂਕਿਆ ਨਾਇਡੂ ਨੇ ਹਰੇਕ ਪਰਿਵਾਰ, ਗੁਆਂਢ, ਸਕੂਲ, ਸੰਸਥਾ ਅਤੇ ਭਾਈਚਾਰੇ ‘ਚ ਲੰਿਗ ਸੰਜੋਗ ਦੀ ਮੰਗ ਕੀਤੀ।ਉਨਾਂ ਕਿਹਾ ਕਿ ਮਾਪਿਆਂ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਧੀ ਅਤੇ ਪੁੱਤ ‘ਚ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਾ ਹੋਵੇ।ਕਈ ਮਹਿਲਾ ਮੈਂਬਰਾਂ ਨੇ ਮਹਿਲਾ ਰਾਖਵਾਂਕਰਨ ਬਿੱਲ ਪਾਸ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ, ਜਿਸ ਦੇ ਤਹਿਤ ਸੰਸਦ ਅਤੇ ਰਾਜ ਵਿਧਾਨ ਸਭਾਵਾਂ ‘ਚ 33 ਫ਼ੀਸਦੀ ਸੀਟਾਂ ਮਹਿਲਾਵਾਂ ਲਈ ਰਾਖਵੀਆਂ ਹੋਣਗੀਆਂ।