ਜੰਮੂ-ਕਸ਼ਮੀਰ:ਰੱਖਿਆ ਮੰਤਰੀ ਅੱਜ ਲੇਹ ਦਾ ਕਰਨਗੇ ਦੌਰਾ

ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਜੰਮੂ-ਕਸ਼ਮੀਰ ਦੇ ਸਰਹੱਦੀ ਜ਼ਿਲੇ੍ਹ ਲੇਹ ਦਾ ਇਕ ਦਿਨਾ ਦੌਰਾ ਕਰਨਗੇ।ਉਹ ਲੇਹ ‘ਚ ਰੱਖਿਆ ਖੋਜ ਅਤੇ ਵਿਕਾਸ ਸੰਸਥਾ ਦੇ ਸਮਾਗਮ ‘ਚ ਸ਼ਿਰਕਤ ਕਰਨਗੇ।
ਸ੍ਰੀਮਤੀ ਸੀਤਾਰਮਨ ਲਦਾਖ ਆਟੋਨੋਮਸ ਹਿੱਲ ਵਿਕਾਸ ਕੌਂਸਲ ਦੇ ਪ੍ਰਤੀਨਿਧੀਆਂ ਨਾਲ ਵੀ ਮੁਲਾਕਾਤ ਕਰਨਗੇ ਅਤੇ ਨਾਲ ਹੀ ਸਥਾਨਕ ਕਿਸਾਨਾਂ  ਅਤੇ ਮਹਿਲਾ ਸਵੈ-ਸਹਾਇਤਾ ਸਮੂਹਾਂ ਨਾਲ ਵੀ ਗੱਲਬਾਤ ਕਰਨਗੇ।