ਪਹਿਲੀ ਬਹੁ-ਕੌਮੀ ਨੇਵਲ ਮਸ਼ਕ ‘ਮੀਲਜ਼-18’ ਅੱਜ ਤੋਂ ਸ਼ੁਰੂ

ਮਿਲਣ ਦੇ 10ਵੇਂ ਐਡੀਸ਼ਨ ਵੱਜੋਂ ਪਹਿਲੀ ਵਾਰ ਸਮੁੰਦਰ ‘ਚ ਬਹੁ-ਕੌਮੀ ਜਲ ਸੈਨਾ ਅਭਿਆਸ, ਜਿਸ ਨੂੰ ਕਿ ਮੀਲਜ਼-18 ਦਾ ਨਾਂਅ ਦਿੱਤਾ ਗਿਆ ਹੈ,ਅੱਜ ਤੋਂ ਸ਼ੁਰੂ ਹੋਵੇਗਾ।ਇਹ ਕਿਵਾਇਦ ਅੰਡੇਮਾਨ ਸਮੁੰਦਰ ‘ਚ ਤਿੰਨ ਦਿਨਾਂ ਤੱਕ ਚੱਲੇਗੀ।ਇਸ ਕਿਵਾਇਦ ‘ਚ 11 ਵਿਦੇਸ਼ੀ ਅਤੇ 6 ਭਾਰਤੀ ਸਮੁੰਦਰੀ ਜਹਾਜ਼ ਸ਼ਾਮਿਲ ਹੋਣਗੇ।
ਅੰਤਰ-ਸੰਚਾਲਨ ਨੂੰ ਵਧਾਉਣ ਤੋਂ ਇਲਾਵਾ ਇਸ ਅਭਿਆਸ ਦਾ ਉਦੇਸ਼ ਖੋਜ ਅਤੇ ਬਚਾਅ ਕਾਰਜਾਂ ‘ਚ ਤਰੱਕੀ, ਸਮੁੰਦਰੀ ਦਖਲਅੰਦਾਜ਼ੀ ਕਾਰਵਾਈਆਂ ਅਤੇ ਸਮੁਮਦਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਹੋਰ ਹੁਨਰ ਗਤੀਵਿਧੀਆਂ ਨੂੰ ਹੁਲਾਰਾ ਦੇਣਾ ਹੈ।