ਰਾਸ਼ਟਰਪਤੀ ਰਾਮਨਾਥ ਕੋਵਿੰਦ ਮੌਰੀਸ਼ੀਅਸ ਅਤੇ ਮੈਡਾਗਸਕਰ ਲਈ ਰਵਾਨਾ

ਰਾਸ਼ਟਰਪਤੀ ਰਾਮਨਾਥ ਕੋਵਿੰਦ 5 ਦਿਨਾਂ ਲਈ ਮੌਰੀਸ਼ੀਅਸ ਅਤੇ ਮੈਡਾਗਸਕਰ ਲਈ ਰਵਾਨਾ ਹੋ ਗਏ ਹਨ।ਆਪਣੀ ਯਾਤਰਾ ਦੇ ਪਹਿਲੇ ਪੜਾਅ ਤਹਿਤ ਉਹ ਮੌਰੀਸ਼ੀਅਸ ਦੀ ਰਾਜਧਾਨੀ ਪੋਰਟ ਲੂਈਸ ਪਹੁੰਚਣਗੇ ਜਿੱਥੇ ਉਹ ਦੇਸ਼ ਦੀ ਆਜ਼ਾਦੀ ਦੇ 50 ਸਾਲਾਂ ਜਸ਼ਨਾਂ ‘ਚ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕਰਨਗੇ।
ਇੱਥੇ ਉਹ ਆਪਣੇ ਹਮਰੁਤਬਾ ਅਮੀਨਾਹ ਗੁਰਿਬ , ਪ੍ਰਧਾਨ ਮੰਤਰੀ ਜੁਗਨਾਥ ਅਤੇ ਵਿਰੋਧੀ ਪਾਰਟੀ ਸਮੇਤ ਹੋਰ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਗੱਲਬਾਤ ਕਰਨਗੇ।