ਇਸਰੋ ਅਪ੍ਰੈਲ ਤੱਕ ਚੰਦਰਯਾਨ-2 ਉਪਗ੍ਰਹਿ ਨੂੰ ਦਾਗਣ ਦੀ ਤਿਆਰੀ ‘ਚ

ਬੀਤੇ ਦਿਨ ਭਾਰਤੀ ਪੁਲਾੜ ਖੋਜ ਸੰਸਥਾ, ਇਸਰੋ ਨੇ ਕਿਹਾ ਕਿ ਉਹ ਚੰਰਦਯਾਨ-2 ਉਪਗ੍ਰਹਿ ਨੂੰ ਅਪ੍ਰੈਲ ਮਹੀਨੇ ਦਾਗਣ ਦਾ ਟੀਚਾ ਰੱਖ ਰਹੀ ਹੈ। ਇਸ ਮੁਹਿੰਮ ਦਾ ਮਕਸਦ ਚੰਦਰਮਾ ਦੀ ਸਤ੍ਹਾ ਦਾ ਪਤਾ ਲਗਾਉਣਾ ਹੈ।ਇਸਰੋ ਦੇ ਚੇਅਰਮੈਨ ਕੇ.ਸਿਵਾਨ ਨੇ ਚੇਨਈ ਵਿਖੇ ਪੱਤਰਕਾਰਾਂ ਨੂੰ ਦੱਸਿਆ ਕਿ ਜੇਕਰ ਅਪ੍ਰੈਲ ਮਹੀਨੇ ਦੇਸ਼ ਦੇ ਚੰਦਰਮਾ ਲਈ ਦੂਜੇ ਮਿਸ਼ਨ ਚੰਦਰਯਾਨ -2 ਨੂੰ ਨਾ ਭੇਜਿਆ ਗਿਆ ਤਾਂ ਇਹ ਮਿਸ਼ਨ ਅਕਤੂਬਰ ਮਹੀਨੇ ਲਾਂਚ ਕੀਤਾ ਜਾਵੇਗਾ।