ਤਾਮਿਲਨਾਡੂ: ਕੂਰਾਕੰਨੀ ਦੇ ਜੰਗਲਾਂ ‘ਚ ਲੱਗੀ ਭਿਆਨਕ ਅੱਗ, 9 ਮੌਤਾਂ ਦੀ ਹੋਈ ਪੁਸ਼ਟੀ

ਤਾਮਿਲਨਾਡੂ ‘ਚ ਥੇਨੀ ਨੇੜੇ ਕੂਰਾਕੰਨੀ ਦੇ ਜੰਗਲਾਂ ‘ਚ ਬੀਤੇ ਦਿਨ ਭਿਆਨਕ ਅੱਗ ਲੱਗ ਗਈ। ਇਸ ‘ਚ ਹੁਣ ਤੱਕ 4 ਔਰਤਾਂ ਅਤੇ 1 ਬੱਚੇ ਸਮੇਤ 9 ਮੋਤਾਂ ਦੀ ਪੁਸ਼ਟੀ ਕੀਤੀ ਗਈ ਹੈ।ਭਾਰਤੀ ਹਵਾਈ ਫੌਜ ਵੱਲੋਂ ਰਾਹਤ ਅਤੇ ਬਚਾਅ ਕਾਰਜਾਂ ਲਈ ਦੋ ਹੈਲੀਕਾਪਟਰ ਲਗਾਏ ਗਏ ਹਨ।ਬਚਾਅ ਕਰਮੀਆਂ ਨੇ ਦੱਸਿਆ ਕਿ ਬੀਤੀ ਰਾਤ 5 ਅੱਗ ਨਾਲ ਸੜ੍ਹ ਚੁੱਕੀਆਂ ਲਾਸ਼ਾਂ ਮਿਲੀਆਂ ਸਨ।
ਅੱਗ ਬਝਾਊ ਦਸਤੇ, ਪੁਲਿਸ,ਰੱਖਿਆ ਬਲਾਂ ਸਮੇਤ ਹੋਰ ਕਈ ਟੀਮਾਂ ਇਸ ਬਚਾਅ ਕਾਰਜ ‘ਚ ਲੱਗੀਆਂ ਹੋਈਆਂ ਹਨ।
ਰਾਜ ਦੇ ਮੁੱਖ ਮੰਤਰੀ ਕੇ.ਪਾਲਾਨੀਸਵਾਮੀ ਨੇ ਕਿਹਾ ਕਿ ਜੰਗੀ ਪੱਧਰ ‘ਤੇ ਬਚਾਅ ਕਾਰਜ ਕੀਤੇ ਜਾ ਰਹੇ ਹਨ ਅਤੇ ਉਪ ਮੁੱਖ ਮੰਤਰੀ ਅਤੇ ਜੰਗਲਾਤ ਮੰਤਰੀ ਸਮੇਤ ਸੀਨੀਅਰ ਅਧਿਕਾਰੀ ਇਸ ਅਪ੍ਰੇਸ਼ਨ ਦੀ ਨਿਗਰਾਨੀ ਕਰ ਰਹੇ ਹਨ।