ਤਿਕੋਣੀ ਟੀ-20 ਲੜੀ: ਭਾਰਤ ਅਤੇ ਸ੍ਰੀਲੰਕਾ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ

ਸ੍ਰੀਲੰਕਾ ‘ਚ ਕੋਲੰਬੋ ਵਿਖੇ ਚੱਲ ਰਹੀ ਤਿਕੋਣੀ ਟੀ-20 ਲੜੀ ‘ਚ ਅੱਜ ਭਾਰਤ ਅਤੇ ਸ੍ਰੀਲੰਕਾ ਦੀਆਂ ਟੀਮਾਂ ਮੈਦਾਨ ‘ਚ ਭਿੜਨਗੀਆਂ।ਨਿਦਾਹਾਸ ਟਰਾਫੀ ਟੀ-20 ਤਿਕੋਣੀ ਲੜੀ ‘ਚ ਭਾਰਤ ਮੇਜ਼ਬਾਨ ਟੀਮ ਤੋਂ ਇਕ ਵਾਰ ਹਾਰ ਚੁੱਕਿਆ ਹੈ ਅਤੇ ਅੱਜ ਦੇ ਮੈਚ ‘ਚ ਉਹ ਜਿੱਤਣ ਦੀ ਹਰ ਸੰਭਵ ਕੋਸ਼ਿਸ਼ ਕਰੇਗਾ।ਆਪਣੇ ਦੂਜੇ ਮੈਚ ‘ਚ ਭਾਰਤ ਨੇ ਬੰਗਲਾਦੇਸ਼ ‘ਤੇ 6 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ।
ਸ੍ਰੀਲੰਕਾ ਨੇ ਆਪਣਾ ਪਹਿਲਾ ਮੈਚ ਭਾਰਤ ਵਿਰੁੱਧ ਜਿੱਤਿਆ ਹੈ ਪਰ ਬੰਗਲਾਦੇਸ਼ ਤੋਂ ਉਸ ਨੂੰ ਹਾਰ ਮਿਲੀ ਸੀ।ਇਸ ਤਰ੍ਹਾਂ ਭਾਰਤ, ਸ੍ਰੀਲੰਕਾ ਅਤੇ ਬੰਗਲਾਦੇਸ਼ ਤਿੰਨੇ ਹੀ ਟੀਮਾਂ 1-1 ਮੈਚ ਜਿੱਤ ਚੁੱਕੀਆਂ ਹਨ ਪਰ ਮੇਜ਼ਬਾਨ ਟੀਮ ਸਿਖਰ ‘ਤੇ ਹੈ।
ਕੋਲੰਬੋ ਦੇ ਆਰ.ਪ੍ਰੇਮਦਾਸਾ ਸਟੇਡੀਅਮ ‘ਚ ਹੋਣ ਵਾਲਾ ਮੈਚ ਸ਼ਾਮ ਦੇ 7 ਵਜੇ ਸ਼ੁਰੂ ਹੋਵੇਗਾ।