ਪਾਕਿਸਤਾਨ ‘ਚ ਭਾਰਤੀ ਰਾਜਦੂਤਾਂ ਨੂੰ ਕੀਤਾ ਜਾ ਰਿਹਾ ਹੈ ਪ੍ਰੇਸ਼ਾਨ: ਭਾਰਤ

ਪਾਕਿਸਤਾਨ ‘ਚ ਭਾਰਤੀ ਹਾਈ ਕਮਿਸ਼ਨ ਪਿਛਲੇ ਕੁੱਝ ਸਾਲਾਂ ਤੋਂ ਸਖਤ ਤੰਗੀ ਦਾ ਸਾਹਮਣਾ ਕਰ ਰਿਹਾ ਹੈ।ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਦੇ ਸੂਤਰਾਂ ਨੇ ਕਿਹਾ ਕਿ ਭਾਰਤੀ ਹਾਈ ਕਮਿਸ਼ਨਰ ਦੀ ਕਾਰ ਨੂੰ ਹਾਲ ‘ਚ ਹੀ ਪਾਕਿ ਏਜੰਸੀਆਂ ਵੱਲੋਂ ਸੜਕ ਦੇ ਵਿਚਾਲੇ ਰੋਕ ਦਿੱਤਾ ਗਿਆ ਸੀ ਤਾਂ ਜੋ ਉਹ ਇੱਕ ਸਮਾਗਮ ‘ਚ ਸ਼ਿਰਕਤ ਨਾ ਕਰ ਸਕਣ।
ਸੂਤਰਾਂ ਨੇ ਦੱਸਿਆ ਕਿ ਅਜਿਹੇ ਕਈ ਮਾਮਲੇ ਹਨ ਜਿੰਨਾਂ ‘ਚ ਭਾਰਤੀ ਮੁਲਾਜ਼ਮਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ ਹੈ।ਉਨਾਂ ਦੱਸਿਆ ਕਿ ਇਸਲਾਮਾਬਾਦ ‘ਚ ਭਾਰਤ ਦੇ ਰਿਹਾਇਸ਼ੀ ਕੰਪਲੈਕਸ ‘ਚ ਪਾਕਿ ਏਜੰਸੀਆਂ ਵੱਲੋਂ ਛਾਪਾ ਮਾਰਿਆ ਗਿਆ ਅਤੇ ਸਾਰੇ ਪਾਕਿਸਤਾਨੀ ਮੁਲਾਜ਼ਮਾਂ ਨੂੰ ਬਾਹਰ ਕੱਢ ਕੇ ਬਿਜਲੀ-ਪਾਣੀ ਦੀ ਸਪਲਾਈ ਬਮਦ ਕਰ ਦਿੱਤੀ ਗਈ।ਇੰਨਾਂ ਸਭ ਕੁੱਝ ਹੋਣ ‘ਤੇ ਵੀ ਭਾਰਤੀ ਪੱਖ ਨੇ ਸ਼ਾਂਤਮਈ ਰੱਵਈਆ ਅਪਣਾਇਆ।