ਪੀਐਮ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਉੱਤਰਪ੍ਰਦੇਸ਼ ‘ਚ ਸੂਰਜੀ ਪਾਵਰ ਪਲਾਂਟ ਦਾ ਸਾਂਝੇ ਤੌਰ ‘ਤੇ ਕਰਨਗੇ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਅਮੈਨੁਅਲ ਮੈਕਰੋਨ ਅੱਜ ਉੱਤਰਪ੍ਰਦੇਸ਼ ਦੇ ਮਿਰਜਾਪੁਰ ‘ਚ ਸੁਰਜੀ ਪਾਵਰ ਪਲਾਂਟ ਦਾ ਉਦਘਾਟਨ ਕਰਨਗੇ।ਦਾਦਰ ਕਲਾ ਪਿੰਡ ‘ਚ ਸਥਾਪਿਤ ਇਸ 75 ਮੈਗਾਵਾਟ ਦੇ ਸੂਰਜੀ ਪਲਾਂਟ ਦੀ ਸਥਾਪਨਾ ਫਰਾਂਸ ਦੀ ਇੱਕ ਕੰਪਨੀ ਵੱਲੋਂ ਕੀਤੀ ਗਈ ਹੈ।
ਇਹ ਪਲਾਂਟ 382 ਏਕੜ ਰਕਬੇ ‘ਚ ਫੈਲਿਆ ਹੈ ਅਤੇ ਇਸ ‘ਤੇ ਤਕਰੀਬਨ 650 ਕਰੋੜ ਰੁਪਏ ਦੀ ਲਾਗਤ ਆਈ ਹੈ।ਪਲਾਂਟ ਦਾ ਨੀਂਹ ਪੱਥਰ 2016 ‘ਚ ਰੱਖਿਆ ਗਿਆ ਸੀ।