ਸਿੱਕਮ: ਸਪਾਇਸਜੈੱਟ ਦੀ ਪਹਿਲੀ ਵਪਾਰਕ ਉਡਾਣ ਪਕਯਾਂਗ ਹਵਾਈ ਅੱਡੇ ‘ਤੇ ਸਫਲਤਾਪੂਰਵਕ ਉਤਰੀ

ਸਿੱਕਮ ‘ਚ ਸਪਾਈਸਜੈੱਟ ਦੀ ਪਹਿਲੀ ਵਪਾਰਕ ਉਡਾਣ ਬੀਤੇ ਦਿਨ ਨਵੇਂ ਬਣੇ ਪਕਯਾਂਗ ਹਵਾਈ ਅੱਡੇ ‘ਤੇ ਸਫਲਤਾਪੂਰਵਕ ਉਤਰੀ ਹੈ।ਇਸ ਸਫਲਤਾ ਨਾਲ ਸੂਬਈ ਸੈਰ-ਸਪਾਟਾ ਨੂੰ ਵੱਡਾ ਹੁਲਾਰਾ ਮਿਲੇਗਾ।
78 ਸੀਟਾਂ ਵਾਲੇ ਇਸ ਜਹਾਜ਼ ਨੇ ਕੋਲਕਾਤਾ ਤੋਂ ਆਪਣੀ ਪਹਿਲੀ ਉਡਾਣ ਭਰੀ ਅਤੇ ਗੰਗਟੋਕ ਤੋਂ ਲਗਭਗ 30 ਕਿਮੀ. ਦੂਰ ਪਕਯਾਂਗ ਹਵਾਈ ਅੱਡੇ ‘ਤੇ ਲੈਂਡਿੰਗ ਕੀਤੀ।
ਉਡਾਣ ਦੀ ਸੁਰੱਖਿਅਤ ਅਤੇ ਸਫਲਤਾਪੂਰਵਕ ਲੈਂਡਿੰਗ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਏ.ਕੇ.ਸ਼੍ਰੀਵਾਸਤਵ ਨੇ ਕਿਹਾ ਕਿ ਇਸ ਨਾਲ ਸੂਬੇ ਦੇ ਸਰਬਪੱਖੀ ਵਿਕਾਸ ਨੂੰ ਹੁਲਾਰਾ ਮਿਲੇਗਾ।