ਅਫ਼ਗਾਨਿਸਤਾਨ: ਤਾਲਿਬਾਨ ਵੱਲੋਂ ਕੀਤੇ ਹਮਲੇ ‘ਚ 7 ਲੋਕਾਂ ਦੀ ਮੌਤ

ਅਫ਼ਗਾਨਿਸਤਾਨ ਦੇ ਨੰਗਰਹਾਰ ਪ੍ਰਾਂਤ ‘ਚ ਤਾਲਿਬਾਨ ਵੱਲੋਂ ਕੀਤੇ ਗਏ ਹਮਲੇ ‘ਚ 7 ਲੋਕਾਂ ਦੀ ਮੌਤ ਹੋ ਗਈ ਹੈ ਅਤੇ 2 ਜ਼ਖਮੀ ਹੋ ਗਏ ਹਨ।ਅਧਿਕਾਰੀਆਂ ਨੇ ਦੱਸਿਆ ਕਿ ਦਹਿਸ਼ਤਗਰਦਾਂ ਨੇ ਇਕ ਰਾਕੇਟ ਨਾਲ ਨਾਗਰਿਕ ਵਾਹਨ ਨੂੰ ਟੱਕਰ ਮਾਰੀ ਜਿਸ ‘ਚ 2 ਔਰਤਾਂ ਅਤੇ 3 ਬੱਚਿਆਂ ਸਮੇਤ 7 ਲੋਕਾਂ ਦੀ ਮੌਤ ਹੋ ਗਈ।ਪ੍ਰਾਂਤ ਦੇ ਗਵਰਨਰ ਮੁਹੰਮਦ ਗੁਲਾਬ ਮੰਗਲ ਨੇ ਇਸ ਅੱਤਵਾਦੀ ਹਮਲੇ ਦੀ ਨਿਖੇਧੀ ਕੀਤੀ ਹੈ।
ਅਫ਼ਗਾਨਿਸਤਾਨ ‘ਚ ਸੰਯੁਕਤ ਰਾਸ਼ਟਰ ਮਿਸ਼ਨ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ 2017 ‘ਚ ਸੰਘਰਸ਼ ਨਾਲ ਸੰਬੰਧਿਤ ਘਟਨਾਵਾਂ ‘ਚ 3 ਹਜ਼ਾਰ ਤੋਂ ਵੀ ਵੱਧ ਨਾਗਰਿਕ ਮਾਰੇ ਗਏ ਹਨ ਅਤੇ 7 ਹਜ਼ਾਰ ਤੋਂ ਵੀ ਵੱਧ ਜ਼ਖਮੀ ਹੋਏ ਹਨ।65% ਨਾਗਰਿਕਾਂ ਦੀਆਂ ਮੌਤਾਂ ਤਾਲਿਬਾਨ ਅਤੇ ਹੋਰ ਵਿਦਰੋਹੀ ਸਮੂਹਾਂ ਵੱਲੋਂ ਕੀਤੇ ਹਮਲਿਆਂ ‘ਚ ਹੋਈਆਂ ਹਨ।