ਛੱਤੀਗੜ੍ਹ: ਨਕਸਲੀ ਹਮਲੇ ‘ਚ 8 ਜਵਾਨ ਸ਼ਹੀਦ, 4 ਗੰਭੀਰ ਜ਼ਖਮੀ

ਛੱਤੀਗੜ੍ਹ ਦੇ ਸੁਕਮਾ ਖੇਤਰ ਜੋ ਕਿ ਨਕਸਲੀ ਗਤੀਵਿਧੀਆਂ ਦਾ ਗੜ੍ਹ ਮੰਨਿਆਂ ਜਾਂਦਾ ਹੈ ‘ਚ ਇਕ ਨਕਸਲੀ ਹਮਲੇ ‘ਚ 8 ਸੀ.ਆਰ.ਪੀ.ਐਫ ਦੇ ਜਵਾਨ ਸ਼ਹੀਦ ਹੋ ਗਏ। ਨਕਸਲੀਆਂ ਨੇ ਸੁਕਮਾ ਦੇ ਕਿਸਤਾਰਾਮ ਇਲਾਕੇ ‘ਚ ਇਕ ਆਈ.ਈ.ਡੀ ਧਮਾਕੇ ਨੂੰ ਅੰਜਾਮ ਦਿੱਤਾ, ਜਿਸ ‘ਚ 8 ਜਵਾਨ ਵੀਰਗਤੀ ਨੂੰ ਪ੍ਰਾਪਤ ਹੋਏ ਅਤੇ 4 ਜਵਾਨ ਗੰਭੀਰ ਹਾਲਤ ‘ਚ ਜ਼ਖਮੀ ਹੋ ਗਏ।