ਤਿਕੋਣੀ ਟੀ-20 ਲੜੀ: ਭਾਰਤ ਨੇ ਸ੍ਰੀਲੰਕਾ ਨੂੰ 6 ਵਿਕਟਾਂ ਨਾਲ ਦਿੱਤੀ ਮਾਤ

ਸ੍ਰੀਲੰਕਾ ਦੇ ਕੋਲੰਬੋ ਵਿਖੇ ਖੇਡੀ ਜਾ ਰਹੀ ਤਿਕੋਣੀ ਟੀ-20 ਲੜੀ ਦੇ ਚੌਥੇ ਮੈਚ ‘ਚ ਬੀਤੀ ਰਾਤ ਭਾਰਤ ਨੇ ਮੇਜ਼ਬਾਨ ਟੀਮ ਨੂੰ 6 ਵਿਕਟਾਂ ਨਾਲ ਹਰਾਇਆ।ਭਾਰਤ ਦੇ ਦਿਨੇਸ਼ ਕਾਰਤਿਕ ਅਤੇ ਮਨੀਸ਼ ਪਾਂਡੇ ਨੇ ਸਸ਼ਾਨਦਾਰ ਬੱਲੇਬਾਜ਼ੀ ਕੀਤੀ।
ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਸ੍ਰੀਲੰਕਾ ਦੀ ਟੀਮ ਨੇ ਨਿਰਧਾਰਿਤ 19 ਓਵਰਾਂ ‘ਚ 9 ਵਿਕਟਾਂ ਦੇ ਨੁਕਸਾਨ ‘ਤੇ 152 ਦੌੜਾਂ ਬਣਾਈਆਂ।ਸਲਾਮੀ ਬੱਲੇਬਾਜ਼ ਕੁਸਲ ਮੇਂਡਸ ਨੇ ਸਭ ਤੋਂ ਵੱਧ 55 ਦੌੜਾਂ ਬਣਾਈਆਂ ।
ਜਵਾਬ ‘ਚ ਭਾਰਤ ਨੇ 9 ਗੇਂਦਾਂ ਬਾਕੀ ਰਹਿੰਦਿਆਂ ਟੀਚੇ ਨੂੰ ਹਾਸਿਲ ਕਰ ਲਿਆ।ਮਨੀਸ਼ ਪਾਂਡੇ ਨੇ ਨਾਬਾਦ 42 ਦੌੜਾਂ ਜਦਕਿ ਕਾਰਤਿਕ 39 ਦੌੜਾਂ ‘ਤੇ ਆਊਟ ਹੋਏ।ਸ਼ਰਧੂਲ ਨੂੰ ਮੈਨ ਆਫ਼ ਦਾ ਮੈਚ ਐਲਾਨਿਆ ਗਿਆ।
ਇਸ ਜਿੱਤ ਨਾਲ ਭਾਰਤ ਨੇ ਤਿੰਨ ਮੈਚਾਂ ‘ਚ ਦੂਜੀ ਜਿੱਤ ਦਰਜ ਕੀਤੀ ਹੈ।4 ਅੰਕਾਂ ਨਾਲ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਸਿਖਰ ‘ਤੇ ਹੈ। ਬੁੱਧਵਾਰ ਨੂੰ ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਮੈਚ ਹੋਵੇਗਾ ਅਤੇ ਇਸ ਮੈਚ ‘ਚ ਜਿੱਤਣ ਵਾਲੀ ਟੀਮ ਫਾਈਨਲ ‘ਚ ਪਹੁੰਚੇਗੀ ਜੋ ਕਿ ਐਤਵਾਰ ਨੂੰ ਖੇਡਿਆ ਜਾਵੇਗਾ।