ਨੇਪਾਲ :ਬੰਗਲਾਦੇਸ਼ ਦਾ ਇੱਕ ਜਹਾਜ਼ ਕਾਠਮੰਡੂ ‘ਚ ਹਾਦਸਾਗ੍ਰਸਤ, 50 ਦੇ ਕਰੀਬ ਮੌਤਾਂ

ਨੇਪਾਲ ‘ਚ ਕਾਠਮੰਡੂ ਹਵਾਈ ਅੱਡੇ ‘ਤੇ ਉਤਰਨ ਸਮੇਂ ਬੰਗਲਾਦੇਸ਼ ਏਅਰਲਾਈਨ ਦਾ ਇੱਕ ਜਹਾਜ਼ ਦੁਰਘਟਨਾਗ੍ਰਸਤ ਹੋ ਗਿਆ। ਇਸ ਜਹਾਜ਼ ‘ਚ ਕੁੱਲ 71 ਲੋਕ ਸਵਾਰ ਸਨ ਜਿਸ ‘ਚ 67 ਯਾਤਰੀਆਂ ਸਮੇਤ 4 ਅਮਲੇ ਦੇ ਮੈਂਬਰ ਸਨ।ਇਸ ਹਾਦਸੇ ‘ਚ 50 ਦੇ ਕਰੀਬ ਮੌਤਾਂ ਦੀ ਪੁਸ਼ਟੀ ਕੀਤੀ ਗਈ ਹੈ।
ਬਚਾਅ ਕਰਮਚਾਰੀਆਂ ਨੇ ਜਹਾਜ਼ ਦੇ ਮਲਬੇ ‘ਚੋਂ ਲਾਸ਼ਾਂ ਬਰਾਮਦ ਕਰ ਲਈਆਂ ਹਨ।ਬੀਤੀ ਦੁਪਹਿਰ ਯੂ.ਐਸ.-ਬੰਗਲਾ ਏਅਰ ਲਾਈਨਜ਼ ਦਾ ਜਹਾਜ਼ ਬੀ.ਐਸ211 ਜਦੋਂ ਹਵਾਈ ਪੱਟੀ ‘ਤੇ ਉਤਰਨ ਲੱਗਾ ਤਾਂ ਹਾਦਸੇ ਦਾ ਸ਼ਿਕਾਰ ਹੋ ਗਿਆ।
ਨੇਪਾਲੀ ਫੌਜ ਦੀ ਤਰਜਮਾਨ ਬੀ.ਗੋਕਲ ਭੰਡਾਰੀ ਨੇ ਦੱਸਿਆ ਕਿ ਬਚਾਅ ਕਾਰਜ ਮੁਕੰਮਲ ਹੋ ਚੁੱਕੇ ਹਨ।ਉਨਾਂ ਕਿਹਾ ਕਿ 20 ਤੋਂ ਵੱਧ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ.ਓਲੀ ਨੇ ਇਸ ਹਾਦਸੇ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੀੜਤ ਲੋਕਾਂ ਨੂੰ ਇਸ ਘਟਨਾ ਤੋਂ ਉਭਰਨ ਦਾ ਸੰਦੇਸ਼ ਦਿੱਤਾ ਹੈ ਅਤੇ ਨਾਲ ਹੀ ਇਸ ਹਾਦਸੇ ਦੀ ਜਾਂਚ ਦਾ ਯਕੀਨ ਦਵਾਇਆ ਹੈ।ਇਸ ਹਾਦਸੇ ਪਿੱਛੇ ਤਕਨੀਕੀ ਕਾਰਨ ਦੱਸੇ ਜਾ ਰਹੇ ਪਰ ਪੂਰੀ ਤਰ੍ਹਾਂ ਨਾਲ ਅਜੇ ਕੁੱਝ ਵੀ ਨਹੀਂ ਕਿਹਾ ਜਾ ਸਕਦਾ ਹੈ।
ਦੱਸਣਯੋਗ ਹੈ ਕਿ ਹਾਦਸਾਗ੍ਰਸਤ ਜਹਾਜ਼ ਨੇ ਢਾਕਾ ਤੋਂ ਸਥਾਨਕ ਸਮੇਂ ਅਨੁਸਾਰ 2:20 ‘ਤੇ ਉਡਾਣ ਭਰੀ ਸੀ।