ਪੀਐਮ ਮੋਦੀ ਨੇ ਟੀ.ਬੀ ਮੁਕਤ ਦਿੱਲੀ ਸੰਮੇਲਨ ਦਾ ਕੀਤਾ ਉਦਘਾਟਨ, ਟੀ.ਬੀ ਮੁਕਤ ਦੇਸ਼ ਮੁਹਿੰਮ ਦਾ ਵੀ ਕੀਤਾ ਆਗਾਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ‘ਚ ਟੀ.ਬੀ. ਮੁਕਤ ਦਿੱਲੀ ਸੰਮੇਲਨ ਦਾ ਉਦਘਾਟਨ ਕੀਤਾ ਅਤੇ ਨਾਲ ਹੀ ਟੀ.ਬੀ.ਮੁਕਤ ਦੇਸ਼ ਮੁਹਿੰਮ ਦਾ ਆਗਾਜ਼ ਵੀ ਕੀਤਾ। ਇਸ ਸੰਮੇਲਨ ਦੀ ਸਹਿ ਪ੍ਰਧਾਨਗੀ ਵਿਸ਼ਵ ਸਿਹਤ ਸੰਗਠਨ ਦੇ ਦੱਖਣ ਪੂਰਬੀ ਏਸ਼ੀਆ ਖੇਤਰ ਦਫ਼ਤਰ , ਸਿਹਤ ਮੰਤਰਾਲੇ ਅਤੇ ਸਟੋਪ ਟੀ.ਬੀ ਸਾਂਝੇਦਾਰੀ ਵੱਲੋਂ ਕੀਤਾ ਗਿਆ ਹੈ।
2025 ਤੱਕ ਤਪਦਿਕ ਰੋਗ ਦੇ ਦੇਸ਼ ਭਰ ‘ਚੋਂ ਖ਼ਾਤਮੇ ਲਈ ਇੱਕ ਮਿਸ਼ਨ ਵੱਜੋਂ ਮੁਹਿੰਮ ਨੂੰ ਸ਼ੁਰੂ ਕੀਤਾ ਗਿਆ ਹੈ ਜਿਸ ‘ਚ ਕੌਮੀ ਰਣਨੀਤਕ ਯੋਜਨਾ ਤਹਿਤ ਗਤੀਵਿਧੀਆਂ ਨੂੰ ਅਮਲ ‘ਚ ਲਿਆਂਦਾ ਜਾਵੇਗਾ।