ਪੀਐਮ ਮੋਦੀ ਨੇ ਸੂਰਜੀ ਊਰਜਾ ਦੀ ਵਧੇਰੇ ਵਰਤੋਂ ‘ਤੇ ਦਿੱਤਾ ਜ਼ੋਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੋਜ਼ਾਨਾ ਜੀਵਨ ‘ਚ ਸੌਰ ਊਰਜਾ ਦੀ ਵਧਰੇ ਵਰਤੋਂ ਦੇ ਪ੍ਰਚਾਰ ‘ਤੇ ਜ਼ੋਰ ਦਿੱਤਾ ਹੈ।ਬੀਤੀ ਸ਼ਾਮ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿਖੇ ਡੀਜ਼ਲ ਲੋਕੋਮੋਟਿਵ ਕਾਰਜ ਕੈਂਪਸ ‘ਚਇਕ ਜਨਸਭਾ ਨੂੰ ਸੰਬੋਧਨ ਕਰਦਿਆਂ ਇਸ ਗੱਲ ਦਾ ਪ੍ਰਗਟਾਵਾ ਕੀਤਾ।
ਪੀਐਮ ਮੋਦੀ ਨੇ ਕਿਹਾ ਕਿ ਸੌਰ ਊਰਜਾ ਦੀ ਵਧੇਰੇ ਵਰਤੋਂ ਔਰਤਾਂ ਦੇ ਜੀਵਨ ਦੀ ਗੁਣਵੱਤਾ ‘ਚ ਸੁਧਾਰ ਕਰ ਸਕਦੀ ਹੈ ਅਤੇ ਵਾਤਾਵਰਨ ਦੀ ਸੁਰੱਖਿਆ ਵੀ ਕਰੇਗੀ।
ਪੀਐਮ ਮੋਦੀ ਨੇ ਰਾਜ ‘ਚ 800 ਕਰੋੜ ਰੁਪਏ ਦੀ ਲਾਗਤ ਵਾਲੀਆਂ ਸਕੀਮਾਂ ਦਾ ਉਦਘਾਟਨ ਕੀਤਾ ਅਤੇ ਨਾਲ ਹੀ ਪ੍ਰਧਾਨ ਮੰਤਰੀ ਹਾਉਸਿੰਗ ਸਕੀਮ, ਰਾਸ਼ਟਰੀ ਅਜੀਵਿਕਾ ਮਿਸ਼ਨ ਅਤੇ ਮੁਦਰਾ ਯੋਜਨਾ ਦੇ ਲਾਭਪਾਤਰੀਆਂ ਨੂੰ ਦਸਤਾਵੇਜ਼ ਵੀ ਵੰਡੇ।
ਸ਼੍ਰੀ ਮੋਦੀ ਨੇ ਵਾਰਾਣਸੀ ਅਤੇ ਪਟਨਾ ਦਰਮਿਆਨ ਮੁਦੁਦਿਹ ਰੇਲਵੇ ਸਟੇਸ਼ਨ ਤੋਂ ਇਕ ਰੇਲਗੱਡੀ ਨੂੰ ਹਰੀ ਝੰਡੀ ਵੀ ਦਿੱਤੀ।