ਫਰਵਰੀ ਮਹੀਨੇ ਪਰਚੂਨ ਮਹਿੰਗਾਈ ਦਰ ‘ਚ 4.4% ਆਈ ਗਿਰਾਵਟ, ਜਨਵਰੀ ਮਹੀਨੇ ‘ਚ ਉਦਯੋਗਿਕ ਉਤਪਾਦਨ ‘ਚ 7.5% ਦਾ ਹੋਇਆ ਵਾਧਾ

ਫਰਵਰੀ ਮਹੀਨੇ ‘ਚ ਪਰਚੂਨ ਮੁਦਰਾ ਸਫੀਤੀ ਘੱਟ ਕੇ 4.4 ਫ਼ੀਸਦੀ ਰਹਿ ਗਈ ਹੈ ਜੋ ਕਿ ਜਨਵਰੀ ਮਹੀਨੇ 5.07 ਫ਼ੀਸਦੀ ਸੀ।ਬੀਤੇ ਦਿਨ ਕੇਂਦਰੀ ਅੰਕੜਾ ਦਫ਼ਤਰ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਸਬਜ਼ੀਆਂ ਦੀ ਮਹਿੰਗਾਈ ਦਰ 17.97% ਦਰ ਹੈ।ਫਲਾਂ ‘ਚ ਇਹ ਦਰ 4.80 ਫ਼ੀਸਦੀ ਰਹੀ ਹੈ ਜੋ ਕਿ ਪਹਿਲਾਂ 7.73 ਫ਼ੀਸਦੀ ਸੀ।
ਫਰਵਰੀ ‘ਚ ਤੇਲ ਅਤੇ ਹਲਕੇ ਸ਼੍ਰੇਣੀ ਦੇ ਉਤਪਾਦਾਂ ‘ਚ ਮਹਿੰਗਾਈ ਦਰ 6.80 ਫ਼ਸਿਦੀ ਸੀ ਜਦੋਂ ਕਿ ਜਨਵਰੀ ਮਹੀਨੇ ਇਹ ਦਰ 7.73 ਫ਼ੀਸਦੀ ਸੀ।
ਟਰਾਂਸਪੋਰਟ ਅਤੇ ਸੰਚਾਰ ਸੇਵਾਵਾਂ ‘ਚ ਮਹਿੰਗਾਈ ਦਰ ‘ਚ 2.39% ਵਾਧਾ ਦਰਜ ਕੀਤਾ ਗਿਆ ਹੈਉਦਯੋਗਿਕ ਉਤਪਾਦਨ ਜਨਵਰੀ ਮਹੀਨੇ 7.5% ਵਧਿਆ ਹੈ ਜੋ ਕਿ ਪਿਛਲੇ ਸਾਲ ਇਸੇ ਅਰਸੇ ਦੌਰਾਨ 3.5 % ਸੀ।
ਪਿਛਲੇ ਸਾਲ ਦਸਬੰਰ ਮਹੀਨੇ ‘ਚ ਉਦਯੋਗਿਕ ਉਤਪਾਦਨ ਸੂਚਕ ਅੰਕ ‘ਚ 7.1% ਦਾ ਵਾਧਾ ਦਰਜ ਕੀਤਾ ਗਿਆ ਸੀ।