ਬੰਗਲਾਦੇਸ਼ ਦੀ ਸਾਬਕਾ ਪੀਐਮ ਖਾਲਿਦਾ ਜ਼ਿਆ ਨੂੰ ਮਿਲੀ ਜ਼ਮਾਨਤ

ਬੰਗਲਾਦੇਸ਼ ਦੀ ਢਾਕਾ ਹਾਈ ਕੋਰਟ ਨੇ ਭ੍ਰਿਸਟਾਚਾਰ ਮਾਮਲੇ ‘ਚ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ੀਆ ਨੂੰ ਚਾਰ ਮਹੀਨਿਆਂ ਦੀ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ।ਮਾਣਯੋਗ ਅਦਾਲਤ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬੈਂਚ ਨੇ ਸ੍ਰੀਮਤੀ ਜ਼ੀਆ ਦੂ ਉਮਰ ਦਾ ਲਿਹਾਜ਼ ਕਰਦਿਆਂ ਜ਼ਮਾਨਤ ਦੀ ਮਨਜ਼ੂਰੀ ਦਿੱਤੀ ਹੈ।
ਜ਼ਿਕਰਯੋਗ ਹੈ ਕਿ 72 ਸਾਲਾ ਸਾਬਕਾ ਪੀਐਮ ਜ਼ੀਆ ਨੂੰ ਭ੍ਰਿਸਟਾਚਾਰ ਮਾਮਲੇ ‘ਚ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ।ਇਸ ਸਾਲ ਦੇਸ਼ ‘ਚ ਆਮ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਇਸ ਫ਼ੈਸਲੇ ਨੇ ਸਿਆਸੀ ਸਥਿਤੀ ਨੂੰ ਹਿਲਾ ਕੇ ਰੱਖ ਦਿੱਤਾ ਸੀ।