ਭਾਰਤ ਨੇ ਰੱਖਿਆ ਖ੍ਰੀਦ ਲਈ ਮੌਰੀਸ਼ੀਅਸ ਨੂੰ 100 ਅਰਬ ਡਾਲਰ ਕਰਜ਼ੇ ਦੀ ਕੀਤੀ ਪੇਸ਼ਕਸ਼

ਭਾਰਤ ਨੇ ਮੌਰੀਸ਼ੀਆਸ ਨੂੰ ਆਪਣੀ ਸੁਰੱਖਿਆ ਦੀ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਰੱਖਿਆ ਖ੍ਰੀਦ ਲਈ 100 ਅਰਬ ਡਾਲਰ ਕਰਜ਼ੇ ਦੀ ਪੇਸ਼ਕਸ਼ ਕੀਤੀ ਹੈ।ਇਸ ਦੇ ਨਾਲ ਹੀ ਭਾਰਤ ਨੇ ਟਾਪੂ ਰਾਸ਼ਟਰ ਨੂੰ ਇਕ ਬਹੁ-ਮੰਤਵੀ ਵਿਦੇਸ਼ੀ ਗਸ਼ਤ ਜਹਾਜ਼ ਵੇਚਣ ‘ਤੇ ਵੀ ਸਹਿਮਤੀ ਪ੍ਰਗਟ ਕੀਤੀ ਹੈ।
ਇਸ ਤੋਂ ਇਲਾਵਾ 5 ਮਿਲੀਅਨ ਡਾਲਰ ਦੀ ਗ੍ਰਾਂਟ ਵੀ ਸ਼ਾਮਲ ਹੈ।ਰਾਸ਼ਟਰਪਤੀ ਦੇ ਪ੍ਰੈਸ ਸਕੱਤਰ ਅਸ਼ੋਕ ਮਲਿਕ ਨੇ ਕਿਹਾ ਕਿ ਭਾਰਤ ਦੇ ਮੌਰੀਸ਼ੀਅਸ ਨਾਲ ਰੱਖਿਆ ਸਹਿਯੋਗ ‘ਚ ਇਹ ਲਾਈ ਆਫ਼ ਕ੍ਰੈਡਿਟ ਇਕ ਵੱਡਾ ਕਦਮ ਹੈ।
ਇਸ ਤੋਂ ਪਹਿਲਾਂ ਦੋਵਾਂ ਮੁਲਕਾਂ ਨੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਚਾਰ ਸਮਝੌਤਿਆਂ ‘ਤੇ ਦਸਤਖਤ ਕੀਤੇ।ਇਹ ਸਮਝੌਤੇ ਸਿੱਖਿਆ, ਸਿਹਤ, ਸੱਭਿਆਚਾਰ ਅਤੇ ਸਿਵਲ ਸੇਵਾਵਾਂ ਦੇ ਖੇਤਰਾਂ ‘ਚ ਕੀਤੇ ਗਏ ਹਨ।