ਮਹਿਲਾ ਕ੍ਰਿਕਟ: ਪਹਿਲੇ ਇਕ ਰੋਜ਼ਾ ਮੈਚ ‘ਚ ਆਸਟ੍ਰੇਲੀਆ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ

ਵਾਡੋਦਰਾ ‘ਚ 3 ਅੰਤਰਰਾਸ਼ਟਰੀ ਇਕ ਰੋਜ਼ਾ ਮੈਚਾਂ ਦੀ ਲੜੀ ਦੇ ਪਹਿਲੇ ਮੈਚ ‘ਚ ਆਸਟ੍ਰੇਲੀਆ ਮਹਿਲਾ ਟੀਮ ਨੇ ਭਾਰਤ ਨੂੰ 8 ਵਿਕਟਾਂ ਨਾਲ ਮਾਤ ਦਿੱਤੀ।ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 201 ਦੌੜਾਂ ਦਾ ਟੀਚਾ ਦਿੱਤਾ।ਮਹਿਮਾਨ ਟੀਮ ਨੇ 32.1 ਓਵਰਾਂ ‘ਚ 2 ਵਿਕਟਾਂ ਦੇ ਨੁਕਸਾਨ ‘ਤੇ ਟੀਚੇ ਨੂੰ ਹਾਸਿਲ ਕਰਦਿਆਂ ਜਿੱਤ ਦਰਜ ਕੀਤੀ।
ਨਿਕੋਲ ਬੋਲਟਨ ਜਿਸ ਨੇ ਸੈਂਕੜਾ ਬਣਾਇਆ ਉਸ ਨੂੰ ਮੈਨ ਆਫ਼ ਦ ਮੈਚ ਐਲਾਨਿਆ ਗਿਆ।
ਇਹ ਲੜੀ ਆਈ.ਸੀ.ਸੀ. ਮਹਿਲਾ ਚੈਂਪੀਅਨਸ਼ਿਪ ਦਾ ਹਿੱਸਾ ਹੈ ਜਿਸ ‘ਚ ਭਾਰਤ ਨੇ ਦੱਖਣੀ ਅਫ਼ਰੀਕਾ ਨੂੰ ਮਾਤ ਦਿੱਤੀ ਸੀ।