ਰਾਜ ਸਭਾ ਦੀਆਂ 58 ਸੀਟਾਂ ਲਈ ਨਾਮਜ਼ਦਗੀਆਂ ਦੀ ਅੱਜ ਹੋ ਰਹੀ ਹੈ ਸ਼ਨਾਖਤ

ਰਾਜ ਸਭਾ ਦੀਆਂ 58 ਸੀਟਾਂ ਲਈ ਨਾਮਜ਼ਦਗੀਆਂ ਦੀ ਸ਼ਨਾਖਤ ਦੀ ਪ੍ਰਕ੍ਰਿਆ ਦਾ ਕੰਮ ਅੱਜ ਹੋ ਰਿਹਾ ਹੈ। ਇਹ ਚੋਣਾਂ 23 ਮਾਰਚ ਨੂੰ ਹੋਣਗੀਆਂ।ਇਹ ਸੀਟਾਂ ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਮਹਾਰਾਸ਼ਟਰ ਅਤੇ ਗੁਜਰਾਤ ਸਮੇਤ ਵੱਖ-ਵੱਖ ਰਾਜਾਂ ‘ਚ ਫੈਲੀਆਂ ਹੋਈਆਂ ਹਨ।ਸੋਮਵਾਰ ਨੂੰ ਨਾਮਜ਼ਦਗੀਆਂ ਭਰਨ ਦਾ ਆਖਰੀ ਦਿਨ ਸੀ।