ਰੂਸੀ ਫੌਜ ਨੇ ਕਿਹਾ ਕਿ ਪੂਰਬੀ ਘੋਟਾ ‘ਚੋਂ 52 ਨਾਗਰਿਕਾਂ ਬਚਾਇਆ ਗਿਆ

ਰੂਸ ਦੀ ਫੌਜ ਨੇ ਕਿਹਾ ਹੈ ਕਿ ਉਸ ਨੇ ਸੀਰੀਆ ਦੇ ਬਾਗ਼ੀ ਕਬਜ਼ੇ ਵਾਲੇ ਪੂਰਬੀ ਘੋਟਾ ਖੇਤਰ ‘ਚੋਂ ਸਥਾਨਕ ਪ੍ਰਸ਼ਾਂਸਨਾ ਨਾਲ ਗੱਲਬਾਤ ਕਰਕੇ 26 ਬੱਚਿਆਂ ਸਮੇਤ 52 ਨਾਗਰਿਕਾਂ ਨੂੰ ਬਚਾਇਆ ਹੈ।
ਇਕ ਬਿਆਨ ਰਾਹੀਂ ਫੌਜ ਨੇ ਕਿਹਾ ਹੈ ਕਿ ਨਾਗਰਿਕਾਂ, ਜੋ ਕਿ ਮਿਸਰਾਬਾ ਕਸਬੇ ਦੇ ਨਿਵਾਸੀ ਹਨ, ਉਨਾਂ ਨੂੰ ਇਕ ਆਰਜ਼ੀ ਸ਼ਰਨਾਰਥੀ ਕੈਂਪ ‘ਚ ਰੱਖਿਆ ਗਿਆ ਹੈ।
ਦੱਸਣਯੋਗ ਹੈ ਕਿ ਪਿਛਲੇ ਕੱੁਝ ਸਮੇਂ ਤੋਂ ਬਾਗ਼ੀ ਕਬਜ਼ੇ ਵਾਲੇ ਘੋਟਾ ਖੇਤਰ ‘ਚ ਸੀਰੀਆ ਫੌਜ ਵੱਲੋਂ ਭਾਰੀ ਹਵਾਈ ਹਮਲੇ ਕੀਤੇ ਜਾ ਰਹੇ ਹਨ । ਹਾਲ ਦੇ ਹਫ਼ਤਿਆਂ ‘ਚ 1 ਹਜ਼ਾਰ ਲੋਕਾਂ ਦੀ ਮੌਤ ਦੀ ਖ਼ਬਰ ਹੈ।
ਇਸ ਦੌਰਾਨ ਸ਼ੁੱਕਰਵਾਰ ਨੂੰ ਰੂਸ, ਈਰਾਨ ਅਤੇ ਤੁਰਕੀ ਦੇ ਵਿਦੇਸ਼ ਮੰਤਰੀਆਂ ਵੱਲੋਂ ਕਜ਼ਾਕਿਸਤਾਨ ਦੀ ਰਾਜਧਾਨੀ ਅਸਤਾਨਾ ਵਿਖੇ ਇਕ ਬੈਠਕ ਹੋਈ ਜਿਸ ‘ਚ ਸੀਰੀਆ ਦੀ ਸਥਿਤੀ ਬਾਰੇ ਚਰਚਾ ਕੀਤੀ ਗਈ।