ਕੈਨੇਡਾ ਨੇ ਬੰਦੂਕਾਂ ਦੀ ਵਿਕਰੀ ਨੂੰ ਕੰਟਰੋਲ ਕਰਨ ਲਈ ਪੇਸ਼ ਕੀਤੀ ਤਜਵੀਜ਼

ਕੈਨੇਡਾ ਨੇ ਬੰਦੂਕਾਂ ਦੀ ਵਿਕਰੀ ‘ਤੇ ਸਖਤ ਕੰਟਰੋਲ ਕਰਨ ਲਈ ਇਕ ਤਜਵੀਜ਼ ਪੇਸ਼ ਕੀਤੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੀਤੇ ਦਿਨ ਇੱਕ ਵਿਧਾਨ ਪੇਸ਼ ਕਰਕੇ ਇਸ ਦੀ ਮੰਗ ਕੀਤੀ। ਇਸ ਪ੍ਰਸਤਾਵ ਤਹਿਤ ਦੇਸ਼ ਦੇ ਗਨ ਰਿਟੇਲਰਾਂ ਨੂੰ ਹਥਿਆਰ ਸੂਚੀ ਅਤੇ ਵਿਕਰੀ ਦੇ ਰਿਕਾਰਡ ਘੱਟੋ-ਘੱਟ 20 ਸਾਲਾਂ ਲਈ ਰੱਖਣ ਲਈ ਕਿਹਾ ਗਿਆ ਹੈ।
ਇਸ ਪ੍ਰਸਤਾਵਿਤ ਬਿੱਲ ਨਾਲ ਉਨਾਂ ਲੋਕਾਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ ਜੋ ਕਿ ਬੰਦੂਕ ਲੈਣਾ ਚਾਹੁੰਦੇ ਹਨ।ਲਾਇਸੈਂਸ ਦੀ ਅਰਜ਼ੀ ‘ਤੇ ਕੀਤੇ ਜਾਣ ਵਾਲੇ ਨਿੱਜੀ ਸਵਾਲਾਂ ‘ਚ ਵਿਅਕਤੀ ਦੇ 5 ਸਾਲ ਦੀ ਬਜਾਏ ਪੂਰੇ ਜੀਵਨਕਾਲ ‘ਤੇ ਝਾਤ ਮਾਰੀ ਜਾਵੇਗੀ।ਇਸ ਦੇ ਨਾਲ ਹੀ ਇਸ ਪ੍ਰਸਤਾਵਿਤ ਬਿੱਲ ਤਹਿਤ ਰਾਈਫਲਾਂ ਅਤੇ ਸ਼ੂਟਗਨਾਂ ਦੀ ਖ੍ਰੀਦਦਾਰੀ ਲਈ ਇੱਕ ਜਾਇਜ਼ ਲਾਈਸੈਂਸ ਪੇਸ਼ ਕਰਨ ਦੀ ਲੋੜ ਹੋਵੇਗੀ।