ਯੂਕੀ ਭਾਂਬਰੀ ਨੇ ਮਿਆਮੀ ਕੁਆਲੀਫਾਈਰ ‘ਚ ਕੀਤੀ ਤਰੱਕੀ, ਰਾਮਕੁਮਾਰ ਟੂਰਨਾਮੈਂਟ ਤੋਂ ਬਾਹਰ

ਭਾਰਤੀ ਟੈਨਿਸ ਖਿਡਾਰੀ ਯੂਕੀ ਭਾਂਬਰੀ ਨੇ ਏ.ਟੀ.ਪੀ. ਮਿਆਮੀ ਮਾਸਟਰਸ ਕੁਆਲੀਫਾਈਰ ਦੇ ਫਾਈਨਲ ਗੇੜ੍ਹ ‘ਚ ਜਗ੍ਹਾ ਬਣਾ ਲਈ ਹੈ। ਉਸ ਨੇ ਆਪਣੀ ਸ਼ਾਨਦਾਰ ਖੇਡ ਜਾਰੀ ਰੱਖਦਿਆਂ ਅ੍ਰਜਨਟੀਨਾ ਦੇ ਰੇਨਜ਼ੋ ਓਲੀਵੋ ਨੂੰ ਸਿੱਧੇ ਸੈੱਟਾਂ ‘ਚ 6-4, 6-1 ਨਾਲ ਹਰਾਇਆ।ਯੂਕੀ ਦਾ ਹੁਣ ਅਗਲਾ ਮੁਕਾਬਲਾ ਸਵੀਡਨ ਦੇ ਏਲਾਸ ਯਮਰ ਨਾਲ ਹੋਵੇਗਾ।
ਦੂਜੇ ਪਾਸੇ ਰਾਮਕੁਮਾਰ ਇਸ ਉੱਚ ਦਰਜੇ ਦੇ ਟੂਰਨਾਮੈਂਟ ‘ਚੋਂ ਬਾਹਰ ਹੋ ਗਿਆ।ਰਾਮਕੁਮਾਰ ਆਪਣੀ ਮੁਹਿੰਮ ਦੇ ਪਹਿਲੇ ਗੇੜ੍ਹ ‘ਚ ਅਮਰੀਕਾ ਦੇ ਮਾਈਕਲ ਮਮੋ ਤੋਂ 6-7, 4-6 ਨਾਲ ਹਾਰ ਗਿਆ।