ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵਿਦੇਸ਼ੀਆਂ ਲਈ ਵੈੱਬ ਆਧਾਰਿਤ ਅਰਜ਼ੀ ਈ-ਐਫ.ਆਰ.ਆਰ.ਓ. ਦੀ ਕੀਤੀ ਸ਼ੁਰੂਆਤ

ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬੀਤੇ ਦਿਨ ਵਿਦੇਸ਼ੀਆਂ ਲਈ ਵੈੱਬ ਆਧਾਰਿਤ ਅਰਜ਼ੀ ਈ-ਐਫ.ਆਰ.ਆਰ.ਓ. ਦੀ ਸ਼ੁਰੂਆਤ ਕੀਤੀ।ਇਸ ਸਕੀਮ ਤਹਿਤ ਵਿਦੇਸ਼ੀਆਂ ਨੂੰ ਵੱਖ-ਵੱਖ ਵੀਜ਼ਾ ਅਤੇ ਇਮੀਗ੍ਰੇਸ਼ਨ ਸੰਬੰਧਿਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।ਇਸ ਨਾਲ ਵਿਦੇਸ਼ੀ ਲੋਕ ਭਾਰਤ ‘ਚ ਬਿਨਾ ਕਿਸੇ ਮੁਸ਼ਕਲ ਦੇ ਯਾਤਰਾ ਕਰ ਸਕਣਗੇ।
ਇਸ ਪ੍ਰੋਜੈਕਟ ਦੀ ਸ਼ੁਰੂਆਤ ਕਰਦਿਆਂ ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਵਿਦੇਸ਼ੀਆਂ ਨੂੰ ਵਿਦੇਸ਼ੀ ਰਜਿਦਟ੍ਰੇਸ਼ਨ ਦਫ਼ਤਰ ਜਾਣ ਦੀ ਲੋੜ ਨਹੀਂ ਹੋਵੇਗੀ।