ਭਾਰਤੀ ਮੋਬਾਈਲ ਕਾਂਗਰਸ 2018 ਅਕਤੂਬਰ 25-27 ਨੂੰ ਹੋਵੇਗੀ ਆਯੋਜਿਤ

ਭਾਰਤੀ ਮੋਬਾਈਲ ਕਾਂਗਰਸ 2018 ਦਾ ਆਯੋਜਨ ਅਕਤੂਬਰ ਮਹੀਨੇ 25 ਤੋਂ 27 ਦੌਰਾਨ ਨਵੀਂ ਦਿੱਲੀ ‘ਚ ਕੀਤਾ ਜਾਵੇਗਾ।ਇਹ ਏਸ਼ੀਆ ਦਾ ਸਭ ਤੋਂ ਵੱਡਾ ਮਾਰਕਿਟ ਮੋਬਾਈਲ, ਇੰਟਰਨੈੱਟ ਅਤੇ ਤਕਨਾਲੋਜੀ ਸਮਾਗਮਾਂ ‘ਚੋਂ ਇਕ ਹੈ।ਇਸ ਦਾ ਆਯੋਜਨ ਦੂਰਸੰਚਾਰ ਵਿਭਾਗ ਅਤੇ ਸੈਲੂਲਰ ਓਪਰੇਟਰ ਐਸੋਸੀਏਸ਼ਨ ਵੱਲੋਂ ਕੀਤਾ ਜਾਂਦਾ ਹੈ।
ਨਵੀਂ ਦਿੱਲੀ ‘ਚ ਇੰਡੀਅਨ ਮੋਬਾਈਲ ਕਾਂਗਰਸ ਦੇ ਕਰਟਨ ਰੇਜ਼ਰ ਸਮਾਗਮ ਨੂੰ ਸੰਬੋਧਨ ਕਰਦਿਆਂ ਦੂਰਸੰਚਾਰ ਰਾਜ ਮੰਤਰੀ ਮਨੋਜ ਸਿਨਹਾ ਨੇ ਕਿਹਾ ਕਿ ਨੀਤੀ ਨਿਰਮਾਤਾਵਾਂ, ਉਦਯੋਗ ਅਤੇ ਰੈਗੁਲੇਟਰਾਂ ਲਈ ਇਹ ਸ਼ਾਨਦਾਰ ਮੰਚ ਹੈ। ਇਸ ਮੰਚ ‘ਤੇ ਖੇਤਰ ਨਾਲ ਸੰਬੰਧਿਤ ਸਾਰੇ ਹਿੱਸੇਦਾਰ ਭਵਿੱਖ ਦੀਆਂ ਨੀਤੀਆਂ ਤਿਆਰ ਕਰ ਸਕਦੇ ਹਨ।
ਸ੍ਰੀ ਸਿਨਹਾ ਨੇ ਕਿਹਾ ਕਿ ਭਾਰਤੀ 5ਜੀ ਦੀ ਤਿਆਰੀ ਅਤੇ ਸਾਰੇ ਖੇਤਰਾਂ ‘ਚ ਨਵੀਂ ਤਕਨਾਲੋਜੀ ਨੂੰ ਅਪਣਾਉਣ ‘ਤੇ ਧਿਆਨ ਕੇਂਦਰਿਤ ਕਰਕੇ ਇਸ ਨਵੇਂ ਡਿਜ਼ੀਟਲ ਭਵਿੱਖ ਨੂੰ ਉਤਸ਼ਾਹਿਤ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ।300 ਤੋਂ ਵੀ ਵੱਧ ਕੰਪਨੀਆਂ ਇਸ ਸਮਾਗਮ ਦੌ੍ਰਾਨ ਪ੍ਰਦਰਸ਼ਨੀ ‘ਚ ਸ਼ਿਰਕਤ ਕਰਨਗੀਆਂ।