ਵਿਸਾਖੀ ਅਤੇ ਖਾਲਸਾ ਦਾ ਸਾਜਨਾ ਦਿਵਸ ਪੰਜਾਬੀ ਭਾਈਚਾਰੇ ‘ਚ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ

ਅੱਜ ਦੇ ਦਿਨ ਸੰਨ 1699 ਈ. ਨੂੰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵਿਸਾਖੀ ਵਾਲੇ ਦਿਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਖਾਲਸੇ ਦੀ ਜਨਮ ਭੂਮੀ ਸ੍ਰੀ ਕੇਸਗੜ੍ਹ ਵਿਖੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਉਦੋਂ ਤੋਂ ਹੀ ਵਿਸਾਖੀ ਦਾ ਦਿਨ ਖਾਲਸਾ ਦੇ ਸਾਜਨਾ ਦਿਵਸ ਵੱਜੋਂ ਹਰ ਸਾਲ ਬਹੁਤ ਹੀ ਉਤਸਾਹ ਨਾਲ ਮਨਾਇਆ ਜਾਂਦਾ ਹੈ।ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਹੁੰਮ ਹਮਾ ਕੇ ਪਹੁੰਚ ਰਹੀਆਂ ਹਨ।
ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਵੈਸਾਖ ਮਹੀਨੇ ਦੀ ਸ਼ੁਰੂਆਤ ਨਾਲ ਹੀ ਵਾਢੀ ਵੀ ਸ਼ੁਰੂ ਹੋ ਜਾਂਦੀ ਹੈ। ਆਪਣੀ ਫਸਲ ਦੇ ਪੱਕਣ ‘ਤੇ ਕਿਸਾਨਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਨੱਚ-ਗਾ ਕੇ ਕੀਤਾ ਜਾਂਦਾ ਹੈ।