ਆਈ.ਟੀ.ਡੀ.ਸੀ. ਆਂਧਰਾ ਪ੍ਰਦੇਸ਼ ‘ਚ ਮੈਗਾ ਟੂਰਿਜ਼ਮ ਪੰਧ ਨੂੰ ਵਿਕਸਤ ਕਰੇਗਾ

ਭਾਰਤੀ ਸੈਰ ਸਪਾਟਾ ਵਿਕਾਸ ਕਾਰਪੋਰੇਸ਼ਨ, ਆਈ.ਟੀ.ਡੀ.ਸੀ. ਆਂਧਰਾ ਪ੍ਰਦੇਸ਼ ‘ਚ 550 ਕਰੋੜ ਰੁਪਏ ਦੀ ਅੰਦਾਜ਼ਨ ਲਾਗਤ ਨਾਲ ਇੱਕ ਮੈਗਾ ਟੂਰਿਜ਼ਮ ਮੰਜ਼ਿਲ ਦਾ ਵਿਕਾਸ ਕਰੇਗਾ।
ਆਈ.ਟੀ.ਡੀ.ਸੀ. ਨੇ ਹੈਦਰਾਬਾਦ ਦੀ ਇਕ ਫਰਮ ਸੂਰਾਸ ਇੰਪੈਕਸ ਪ੍ਰਾਈਵੇਟ ਲਿਮਟਿਡ ਨਾਲ ਇਕ ਸਮਝੌਤਾ ਸਹਿਬੱਧ ਕੀਤਾ ਹੈ। ਜਿਸ ਦੇ ਤਹਿਤ ਪੂਰਬੀ ਗੋਦਾਵਰੀ ਜ਼ਿਲ੍ਹੇ ਦੇ ਕਕੀਨਾਡਾ ਵਿਖੇ ਭੈਰਵ ਲੰਕਾ ‘ਚ ਪ੍ਰੋਜੈਕਟ ਦਾ ਵਿਕਾਸ ਕੀਤਾ ਜਾਵੇਗਾ।