ਆਈ.ਪੀ.ਐਲ. ਸੀਜ਼ਨ 11:ਹੈਦਰਾਬਾਦ ਨੇ ਕੋਲਕਾਤਾ ਨੂੰ 5 ਵਿਕਟਾਂ ਅਤੇ ਦਿੱਲੀ ਡੇਅਰਡੇਵਿਲਜ਼ ਨੇ ਮੁਬੰਈ ਇੰਡੀਅਨ ਨੂੰ 7 ਵਿਕਟਾਂ ਨਾਲ ਹਰਾਇਆ

ਆਈ.ਪੀ.ਐਲ. ਸੀਜ਼ਨ 11 ਦੇ ਬੀਤੇ ਦਿਨ ਦੋ ਮੈਚ ਖੇਡੇ ਗਏ, ਜਿਸ ‘ਚ ਪਹਿਲੇ ਮੈਚ ‘ਚ ਦਿੱਲੀ ਡੇਅਰਡੇਵਿਲਜ਼ ਨੇ ਮੁਬੰਈ ਇੰਡੀਆਨ ਨੂੰ 7 ਵਿਕਟਾਂ ਨਾਲ ਮਾਤ ਦਿੱਤੀ।ਟੂਰਨਾਮੈਂਟ ‘ਚ ਦਿੱਲੀ ਦੀ ਇਹ ਪਹਿਲੀ ਜਿੱਤ ਹੈ ਜਦਕਿ ਮੁਬੰਈ ਨੂੰ ਆਪਣੇ ਤਿੰਨੇ ਮੈਚਾਂ ‘ਚ ਹਾਰ ਦਾ ਮੂੰਹ ਵੇਖਣਾ ਪਿਆ ਹੈ।ਮੁਬੰਈ ਦੇ ਵਾਨਖੇੜੇ ਸਟੇਡੀਅਮ ‘ਚ ਦਿੱਲੀ ਡੇਅਰਡੇਵਿਲਜ਼ ਨੇ ਪਹਿਲਾਂ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਮੁਬੰਈ ਨੇ ਨਿਰਧਾਰਿਤ ਓਵਰਾਂ ‘ਚ 7 ਵਿਕਟਾਂ ਦੇ ਨੁਕਸਾਨ ‘ਤੇ 194 ਦੌੜਾਂ ਬਣਾਈਆਂ।ਟੀਚੇ ਦਾ ਪਿੱਛਾ ਕਰਨ ਉਤਰੀ ਦਿੱਲੀ ਦੀ ਟੀਮ ਨੇ ਪੂਰੇ ਓਵਰਾਂ ‘ਚ 3 ਵਿਕਟਾਂ ਦੇ ਨੁਕਸਾਨ ‘ਤੇ 194 ਦੌਵਾਂ ਬਣਾ ਕੇ ਮੈਚ ਜਿੱਤ ਲਿਆ।
 ਦੂਜੇ ਮੈਚ ‘ਚ ਬੀਤੀ ਰਾਤ ਕੋਲਕਾਤਾ ਦੇ ਐਡਨ ਗਾਰਡਨ ਮੈਦਾਨ ‘ਚ ਕੋਲਕਾਤਾ ਨਾਈਟ ਰਾਇਡਰਜ਼ ਨੇ ਨਿਰਧਾਰਿਤ 20 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ 138 ਦੌੜਾਂ ਬਣਾਈਆਂ, ਜਦਕਿ ਸਨਰਾਈਜ਼ਰਜ਼ ਹੈਦਰਾਬਾਦ ਨੇ 6 ਗੇਂਦਾਂ ਦੇ ਬਾਕੀ ਰਹਿੰਦਿਆਂ 5 ਵਿਕਟਾਂ ਦੇ ਨੁਕਸਾਨ ‘ਤੇ 139 ਦੌਵਾਂ ਬਣਾ ਕੇ ਮੈਣ ਆਪਣੇ ਨਾਂਅ ਕਰ ਲਿਆ।
ਅੱਜ ਦੇ ਮੈਚਾਂ ‘ਚ ਦੋ ਮੈਚ ਖੇਡੇ ਜਾਣਗੇ। ਪਹਿਲਾ ਮੈਚ ਬੈਂਗਲੁਰੂ ਵਿਖੇ ਰਾਈਲ ਚੈਲੇਂਜਰ ਬੈਂਗਲੌਰ ਅਤੇ ਰਾਜਸਥਾਨ ਰਾਈਲਜ਼ ਵਿਚਾਲੇ ਖੇਡਿਆ ਜਾਵੇਗਾ।ਦੂਜਾ ਮੈਚ ਰਾਤ 8 ਵਜੇ ਮੁਹਾਲੀ ਵਿਖੇ ਚੇਨਈ ਸੁਪਰ ਕਿੰਗਜ਼ ਅਤੇ ਕਿੰਗਜ਼ 11 ਪੰਜਾਬ ਦਰਮਿਆਨ ਖੇਡਿਆ ਜਾਵੇਗਾ।