ਪੀਐਮ ਮੋਦੀ 20 ਅਪ੍ਰੈਲ ਨੂੰ ਬ੍ਰਲਿਨ ‘ਚ ਆਪਣੇ ਘੱਟ ਸਮੇਂ ਦੇ ਠਹਿਰਾਵ ਦੌਰਾਨ ਏਂਜਲਾ ਮਾਰਕਲ ਨਾਲ ਕਰਨਗੇ ਮੁਲਾਕਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੀਡਨ ਅਤੇ ਬਰਤਾਨੀਆ ਦੀ ਆਪਣੀ ਅਗਾਮੀ ਯਾਤਰਾ ਨੂੰ ਪੂਰਾ ਕਰਨ ਤੋਂ ਬਾਅਦ 20 ਅਪ੍ਰੈਲ ਨੂੰ  ਬ੍ਰਲਿਨ ‘ਚ ਆਪਣੇ ਘੱਟ ਸਮੇਂ ਦੇ ਠਹਿਰਾਵ ਦੌਰਾਨ ਜਰਮਨੀ ਦੀ ਚਾਂਸਲਰ ਏਂਜਲਾ ਮਾਰਕਲ ਨਾਲ ਮੁਲਾਕਾਤ ਕਰਨਗੇ।
ਵਿਦੇਸ਼ ਮੰਤਰਾਲੇ ਨੇ ਬੀਤੇ ਦਿਨ ਇਕ ਬਿਆਨ ‘ਚ ਕਿਹਾ ਕਿ ਜਰਮਨੀ ਦੀ ਚਾਂਸਲਰ ਵੱਲੋਂ ਸੁਝਾਅ ਦੇਣ ਤੋਂ ਬਾਅਦ ਪੀਐਮ ਮੋਦੀ ਬ੍ਰਲਿਨ ‘ਚ ਕੁੱਝ ਸਮੇਂ ਲਈ ਰੁਕਣਗੇ। ਚਾਂਸਲਰ ਮਾਰਕਲ ਵੱਲੋਂ 14 ਮਾਰਚ 2018 ਨੂੰ ਚੌਥੀ ਵਾਰ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲਣ ਤੋਂ ਬਾਅਦ ਦੋਵਾਂ ਆਗੂਆਂ ‘ਚ ਇਹ ਪਹਿਲੀ ਮੁਲਾਕਾਤ ਹੋਵੇਗੀ।