ਮੋਪਾ ਹਵਾਈ ਅੱਡਾ ਵਿਕਾਸ ਲਈ ਆਈਕਨ ਦਾ ਕੰਮ ਕਰੇਗਾ, ਦੇਸ਼ ਦੇ ਵਿਕਾਾਸ ਲਈ ਹੋਵੇਗਾ ਮਾਡਲ: ਸੁਰੇਸ਼ ਪ੍ਰਭੂ

ਕੇਂਦਰੀ ਸ਼ਹਿਰੀ ਹਵਾਬਾਜ਼ੀ ਅਤੇ ਵਣਜ ਤੇ ਉਦਯੋਗ ਮੰਤਰੀ ਸੁਰੇਸ਼ ਪ੍ਰਭੂ ਨੇ ਉੱਤਰੀ ਗੋਆ ‘ਚ ਪ੍ਰਸਤਾਵਿਤ ਮੋਪਾ ਹਵਾਈ ਅੱਡੇ ਦੀ ਸਾਈਟ ਦਾ ਬੀਤੀ ਦੁਪਹਿਰ ਦੌਰਾ ਕੀਤਾ।
ਸਾਈਟ ‘ਤੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਇਹ ਹਵਾਈ ਅੱਡਾ ਵਿਕਾਸ ਦਾ ਪ੍ਰਤੀਕ ਅਤੇ ਦੇਸ਼ ਦੇ ਵਿਕਾਸ ਲਰੀ ਇਕ ਮਾਡਲ ਸਿੱਧ ਹੋਵੇਗਾ।
ਉਨਾਂ ਕਿਹਾ ਕਿ ਗੋਆ ਨੂੰ 2025 ਤੱਕ ਸਾਲਾਨਾ 30 ਮਿਲੀਅਨ ਸੈਲਾਨੀਆਂ ਦੀ ਮੇਜ਼ਬਾਨੀ ਕਰਨੀ ਚਾਹੀਦੀ ਹੈ।ਇਸ ਪ੍ਰੋਜੈਕਟ ਨਾਲ ਹਜ਼ਾਰਾਂ ਹੀ ਰੁਜਗਾਰ ਦੇ ਮੌਕੇ ਮੁਹੱਈਆ ਹੋਣਗੇ।ਉਨਾਂ ਕਿਹਾ ਕਿ ਹਾਈ ਅੱਡੇ ਦੇ ਪ੍ਰੋਜੈਕਟ ਲਈ ਪੈਦਾ ਹੋਣ ਵਾਲੀਆਂ ਨੌਕਰੀਆਂ ਸਿਰਫ ਸਥਾਨਕ ਲੋਕਾਂ ਨੂੰ ਹੀ ਮਿਲਣਗੀਆਂ।