ਅਦਾਕਾਰ ਧਰਮਿੰਦਰ ਨੂੰ ਰਾਜ ਕਪੂਰ ਉਮਰ ਭਰ ਪ੍ਰਾਪਤੀ ਪੁਰਸਕਾਰ ਨਾਲ ਕੀਤਾ ਗਿਆ ਸਨਮਾਨਿਤ

ਪ੍ਰਸਿੱਧ ਬਾਲੀਵੁੱਡ ਅਦਾਕਾਰ ਧਰਮਿੰਦਰ ਨੂੰ ਰਾਜ ਕਪੂਰ ਉਮਰ ਭਰ ਪ੍ਰਾਪਤੀ ਪੁਰਸਕਾਰ ਨਾਲ ਨਵਾਜਿਆ ਗਿਆ ਅਤੇ ਫ਼ਿਲਮ ਨਿਰਮਾਤਾ ਰਾਜਮੁਕਾਰ ਹਿਰਾਨੀ ਨੂੰ ਰਾਜ ਕਪੂਰ ਵਿਸ਼ੇਸ਼ ਯੋਗਦਾਨ ਪੁਰਸਕਾਰ ਨਾਲ ਸਨਾਮਨਿਤ ਕੀਤਾ ਗਿਆ।
ਮਹਾਰਾਸ਼ਟਰ ਦੇ ਸੱਭਿਆਚਾਰ ਮੰਤਰੀ ਵਨੋਦ ਤਾਵੜੇ ਨੇ ਬੀਤੇ ਦਿਨ ਟਵੀਟ ਕਰਦਿਆਂ ਇੰਨਾਂ ਨਾਵਾਂ ਦੀ ਪੁਸ਼ਟੀ ਕੀਤੀ।
82 ਸਾਲਾ ਧਰਮਿੰਦਰ ਨੇ 6 ਦਹਾਕਿਆਂ ‘ਚ 250 ਤੋਂ ਵੀ ਵੱਧ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਜਲਵੇ ਵਿਖਾਏ ਹਨ, ਜਿੰਨਾਂ ‘ਚ 100 ਤੋਂ ਵੀ ਵੱਧ ਬਾਕਸ ਆਫਿਸ ਫ਼ਿਲਮਾਂ ਹਨ, ਮਿਸਾਲਨ ਬੰਧੀਨੀ, ਮਮਤਾ, ਅਨੂਪਮਾ, ਸੱਤਿਆਕਾਮ, ਸੀਤਾ ਔਰ ਗੀਤਾ, ਸ਼ੌਲੇ, ਚੁਪਕੇ-ਚੁਪਕੇ, ਯਾਦੋਂ ਕੀ ਬਾਰਾਤ ਸ਼ਾਮਿਲ ਹਨ।
ਸ੍ਰੀ ਹਿਰਾਨੀ ਨੂੰ ਹਿੰਦੀ ਫ਼ਿਲਮਾਂ ਦਾ ਮਸ਼ਹੂਰ ਫ਼ਿਲਮ ਨਿਰਮਾਤਾ ਮੰਨਿਆ ਜਾਂਦਾ ਹੈ।ਉਨਾਂ ਨੇ ਮੁੰਨਾ ਬਾਈ ਐਮ.ਬੀ.ਬੀ.ਐਸ., 3 ਇਡੀਅਟਸ ਅਤੇ ਪੀਕੇ ਵਰਗੀਆਂ ਫ਼ਿਲਮਾਂ ਦਿੱਤੀਆਂ ਹਨ।
ਇੰਨਾਂ ਪੁਰਸਕਾਰਾਂ ‘ਚ 5 ਲੱਖ ਰੁਪਏ ਦਾ ਨਕਦੀ ਇਨਾਮ ਅਤੇ ਪ੍ਰਮਾਣ ਪੱਤਰ ਦਿੱਤਾ ਜਾਵੇਗਾ।ਜਦਕਿ ਵਿਸ਼ੇਸ਼ ਯੋਗਦਾਨ ਪੁਰਸਕਾਰ ‘ਚ 3 ਲੱਖ ਰੁਪਏ ਨਕਦੀ ਅਤੇ ਪ੍ਰਮਾਣ ਪੱਤਰ ਪੇਸ਼ ਕੀਤਾ ਜਾਵੇਗਾ।ਇਹ ਪੁਰਸਕਾਰ 55ਵੇਂ ਮਹਾਰਾਸ਼ਟਰ ਸਟੇਟ ਮਰਾਠੀ ਫ਼ਿਲਮ ਉਤਸਵ ਦੌਰਾਨ ਦਿੱਤੇ ਜਾਣਗੇ।