ਅਰੁਣ ਜੇਤਲੀ ਨੇ ਰਾਜ ਸਭਾ ਮੈਂਬਰ ਵੱਜੋਂ ਚੁੱਕੀ ਸਹੁੰ

ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਬੀਤੇ ਦਿਨ ਰਾਜ ਸਭਾ ਮੈਂਬਰ ਵੱਜੋਂ ਹਲਫ਼ ਲਿਆ।ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਐਮ ਵੈਂਕਿਆ ਨਾਇਡੂ ਦੇ ਦਫ਼ਤਰ ‘ਚ ਉਨਾਂ ਨੂੰ ਸਹੁੰ ਚੁੱਕਾਈ ਗਈ।ਦੱਸਣਯੋਗ ਹੈ ਕਿ ਹਾਲ ‘ਚ ਹੋਈਆ ਰਾਜ ਸਭਾ ਮੈਂਬਰਾਂ ਲਈ ਚੋਣਾਂ ‘ਚ ਸ੍ਰੀ ਜੇਤਲੀ ਨੂੰ ਉੱਤਰ ਪ੍ਰਦੇਸ਼ ਤੋਂ ਚੁਣਿਆ ਗਿਆ ਹੈ।
ਬਾਕੀ ਮੈਂਬਰ ਪਹਿਲਾਂ ਹੀ 2 ਅਪ੍ਰੈਲ ਨੂੰ ਆਪਣੇ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਲੈ ਚੁੱਕੇ ਹਨ ਪਰ ਸ਼ਰੀਰਕ ਤੌਰ ‘ਤੇ ਠੀਕ ਨਾ ਹੋਣ ਕਾਰਨ ਸ੍ਰੀ ਜੇਤਲੀ ਨਿਰਧਾਰਿਤ ਸਮੇਂ ‘ਤੇ ਮੌਜੂਦ ਨਹੀਂ ਹੋ ਸਕੇ ਸਨ।