ਆਈ.ਪੀ.ਐਲ ਸੀਜ਼ਨ 11:ਰਾਜਸਥਾਨ ਰਾਇਲਜ਼ ਅਤੇ ਕਿੰਗਜ਼ 11 ਪੰਜਾਬ ਨੇ ਜਿੱਤੇ ਆਪੋ ਆਪਣੇ ਮੈਚ

ਆਈ.ਪੀ.ਐਲ ਸੀਜ਼ਨ 11 ਦੇ ਬੀਤੇ ਦਿਨ ਬੈਂਗਲੁਰੂ ਦੇ ਐਮ. ਚਿੰਨਾਸਵਾਮੀ ਸਟੇਡੀਅਮ ਖੇਡੇ ਗਏ ਮੈਚ ‘ਚ ਰਾਜਸਥਾਨ ਰਾਇਲਜ਼ ਦੀ ਟੀਮ ਨੇ ਰਾਇਲ ਚੈਲੰਜਰ ਬੈਂਗਲੌਰ ਨੂੰ 19 ਦੌੜਾਂ ਨਾਲ ਹਰਾਇਆ। ਪਹਿਾਂ ਬੱਲੇਬਾਜ਼ੀ ਕਰਨ ਉਤਰੀ ਰਾਜਸਥਾਨ ਦੀ ਟੀਮ ਨੇ ਨਿਰਧਾਰਿਤ 20 ਓਵਰਾਂ ‘ਚ 217 ਦੌੜਾਂ ਬਣਾਈਆਂ ਪਰ ਬੈਂਗਲੌਰ ਦੀ ਟੀਮ ਨਿਰਧਾਰਿਤ ਓਵਰਾਂ ‘ਚ 198 ਦੌੜਾਂ ਹੀ ਬਣਾ ਸਕੀ।
ਬੀਤੀ ਰਾਤ ਪੀ.ਸੀ.ਏ. ਸਟੇਡੀਅਮ ਮੁਹਾਲੀ ਵਿਖੇ ਚੇਨਈ ਸੁਪਰ ਕਿੰਗਜ਼ ਅਤੇ ਕਿੰਗਜ਼ 11 ਪੰਜਾਬ ਦਰਮਿਆਨ ਖੇਡੇ ਗਏ ਮੈਚ ‘ਚ ਕਿੰਗਜ਼ 11 ਪੰਜਾਬ ਨੇ 4ਦੌੜਾਂ ਨਾਲ ਮੈਚ ਜਿੱਤ ਲਿਆ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਕਿੰਗਜ਼ 11 ਪੰਜਾਬ ਨੇ ਨਿਰਧਾਰਿਤ 20 ਓਵਰਾਂ ‘ਚ 7 ਵਿਕਟਾਂ ਦੇ ਨੁਕਸਾਨ ‘ਤੇ 197 ਦੌੜਾਂ ਬਣਾਈਆਂ।ਪੰਜਾਬ ਵੱਲੋਂ ਕ੍ਰਿਸ ਗੇਲ ਨੇ ਸ਼ਾਨਦਾਰ ਪਾਰੀ ਖੇਡਦਿਆਂ 63 ਦੌੜਾਂ ਦਾ ਯੋਗਦਾਨ ਦਿੱਤਾ।
ਟੀਚੇ ਦਾ ਪਿੱਛਾ ਕਰਦਿਆਂ ਚੇਨਈ ਨੇ ਨਿਰਧਾਰਿਤ ਓਵਰਾਂ ‘ਚ 5 ਵਿਕਟਾਂ ਦੇ ਨੁਕਸਾਨ ‘ਤੇ 193 ਦੌੜਾਂ ਬਣਾਈਆਂ।ਇਸ ਤਰ੍ਹਾਂ ਇਸ ਮੈਚ ‘ਤੇ ਕਿੰਗਜ਼ ਇਲੈਵਨ ਪੰਜਾਬ ਨੇ 4 ਦੌੜਾਂ ਨਾਲ ਕਬਜਾ ਕਰ ਲਿਆ।
ਅੱਜ ਦੇ ਮੈਚ ‘ਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਦਿੱਲੀ ਡੇਅਰਡੇਵਿਲਜ਼ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ।