ਇਸਰੋ ਨੇ ਆਈ.ਆਰ.ਐਨ.ਐਸ.ਐਸ.-1ਐਲ ਨੇਵੀਗੇਸ਼ਨ ਉਪਗ੍ਰਹਿ ਦੇ ਚੌਥੇ ਅਤੇ ਆਖਰੀ ਪਥ ਦੀ ਪ੍ਰਕ੍ਰਿਆ ਨੂੰ ਕੀਤਾ ਸਫਲਤਾਪੂਰਵਕ ਪੂਰਾ

ਭਾਰਤੀ ਪੁਲਾੜ ਖੋਜ ਸੰਗਠਨ , ਇਸਰੋ ਨੇ ਬੀਤੀ ਰਾਤ 09:05 ਵਜੇ ਦੇ ਕਰੀਬ ਆਈ.ਆਰ.ਐਨ.ਐਸ.ਐਸ.-1ਐਲ ਨੇਵੀਗੇਸ਼ਨ ਉਪਗ੍ਰਹਿ ਦੇ ਚੌਥੇ ਅਤੇ ਆਖਰੀ ਪਥ ਦੀ ਪ੍ਰਕ੍ਰਿਆ ਨੂੰ ਸਫਲਤਾਪੂਰਵਕ ਪੂਰਾ ਕੀਤਾ।
ਇਸ ਦਾ ਅੰਦਜ਼ਾਨ ਨਿਸ਼ਾਨਾ 35,381 ਕਿਮੀ. ਹੈ ਅਤੇ ਏਪੋਜੀ ਉਚਾਈ 35,793 ਕਿਮੀ. ਹੈ।ਉਪਗ੍ਰਹਿ ਦੀ ਤੀਜੀ ਪਥ ਪ੍ਰਕ੍ਰਿਆ ਨੂੰ ਬੀਤੀ ਰਾਤ ਨੂੰ ਸਫਲਤਾਪੂਰਵਕ ਲਾਗੂ ਕੀਤਾ ਗਿਆ ਸੀ।
ਭਾਰਤੀ ਖੇਤਰੀ ਨੇਵੀਗੇਸ਼ਨ ਉਪਗ੍ਰਹਿ, ਆਈ.ਆਰ.ਐਨ.ਐਸ.ਐਸ.-1ਐਲ 8ਵਾਂ ਅਤੇ ਅੰਤਿਮ ਨੇਵੀਗੇਸ਼ਨ ਉਪਗ੍ਰਹਿ ਹੈ।ਇਸ ਨੂੰ ਭਾਰਤ ‘ਚ ਹੀ ਤਿਆਰ ਕੀਤਾ ਗਿਆ ਹੈ ਜੋ ਕਿ ਭਾਰਤ ਦੇ ਉਪਭੋਗਤਾਵਾਂ ਨੂੰ ਸਹੀ ਸਥਿਤੀ ਜਾਣਕਾਰੀ ਸੇਵਾ ਪ੍ਰਦਾਨ ਕਰੇਗਾ।