ਇੰਡੋਨੇਸ਼ੀਆ ਦੇ ਮੌਲਕਾ ਸਮੁੰਦਰ ‘ਚ 5.9 ਤੀਬਰਤਾ ਵਾਲੇ ਭੂਚਾਲ ਨੇ ਮਚਾਈ ਹਲਚੱਲ

ਇੰਡੋਨੇਸ਼ੀਆ ਦੇ ਮਲੌਕਾ ਸਮੁੰਦਰ ‘ਚ ਅੱਜ ਸਵੇਰੇ 5.9 ਤੀਬਰਤਾ ਵਾਲੇ ਭੂਚਾਲ ਨੇ ਦਸਤਕ ਦਿੱਤੀ।ਅਮਰੀਕੀ ਭੂ-ਵਿਿਗਆਨ ਸਰਵੇਖਣ ਨੇ ਕਿਹਾ ਹੈ ਕਿ ਭੂਚਾਲ ਦੀ ਡੂੰਗਾਈ 36.5 ਕਿਮੀ. ਨਾਪੀ ਗਈ ਹੈ, ਇਸ ਦਾ ਕੇਂਦਰ ਕੋਟਾ ਟਰਨਾਟੇ ਤੋਂ ਉੱਤਰ-ਪੱਛਮ ਵੱਲ 85 ਕਿਮੀ. ਸੀ।
ਪੈਸੀਫਿਕ ਸੁਨਾਮੀ ਚਿਤਾਵਨੀ ਕੇਂਦਰ ਨੇ ਕਿਹਾ ਹੈ ਕਿ ਇਸ ਨਾਲ ਸੁਨਾਮੀ ਦੀ ਕੋਈ ਚਿੰਤਾ ਨਹੀਂ ਹੈ ਅਤੇ ਇਸ ਭੂਚਾਲ ਨਾਲ ਫੌਰੀ ਤੌਰ ‘ਤੇ ਕਿਸੇ ਵੀ ਨੁਕਸਾਨ ਦੀ ਵੀ ਕੋਈ ਖ਼ਬਰ ਨਹੀਂ ਹੈ।