ਪੀਐਮ ਮੋਦੀ ਸਵੀਡਨ ਅਤੇ ਯੂ.ਕੇ. ਦੀ 5 ਦਿਨਾਂ ਯਾਤਰਾ ਲਈ ਅੱਜ ਹੋਣਗੇ ਰਵਾਨਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੀਡਨ ਅਤੇ ਯੂ.ਕੇ. ਦੀ ਪੰਜ ਦਿਨਾਂ ਯਾਤਰਾ ਲਈ ਰਵਾਨਾ ਹੋਣਗੇ।ਇੰਨਾਂ ਦੋਵਾਂ ਮੁਲਕਾਂ ਦੇ ਦੌਰੇ ਦਾ ਉਦੇਸ਼ ਵਪਾਰ, ਨਿਵੇਸ਼ ਅਤੇ ਵਿਿਗਆਨ ਤੇ ਤਕਨਾਲੋਜੀ ਵਰਗੇ ਖੇਤਰਾਂ ‘ਚ ਦੁਵੱਲੇ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ।
ਆਪਣੀ ਫੇਰੀ ਦੇ ਪਹਿਲੇ ਪੜਾਅ ਤਹਿਤ ਪੀਐਮ ਮੋਦੀ ਸਟਾਕਹੋਮ ਵਿਖੇ ਪਹਿਲੇ ਭਾਰਤ-ਨੋਰਡਿਕ ਸੰਮੇਲਨ ‘ਚ ਹਿੱਸਾ ਲੈਣਗੇ, ਜਿਸ ਦੀ ਮੇਜ਼ਬਾਨੀ ਭਾਰਤ ਅਤੇ ਸਵੀਡਨ ਵੱਲੋਂ ਸਾਂਝੇ ਤੌਰ ‘ਤੇ ਕੀਤੀ ਹਾਵੇਗੀ।ਇਸ ਸੰਮੇਲਨ ‘ਚ ਨੋਰਡਿਕ ਮੁਲਕ-ਸਵੀਡਨ, ਨਾਰਵੇ, ਫਿਨਲੈਂਡ, ਡੈਨਮਾਰਕ ਅਤੇ ਆਈਸਲੈਂਡ ਦੇ ਆਗੂ ਸ਼ਮੂਲੀਅਤ ਕਰਨਗੇ ਅਤੇ ਵਪਾਰ, ਨਿਵੇਸ਼, ਵਾਤਾਵਰਣ ਅਤੇ ਨਵਿਆਉਣਯੋਗ ਊਰਜਾ ਵਰਗੇ ਅਹਿਮ ਖੇਤਰਾਂ ‘ਚ ਸਹਿਯੋਗ ਵਧਾਉਣ ਸੰਬੰਧੀ ਚਰਚਾ ਕੀਤੀ ਜਾਵੇਗੀ।
ਪੀਐਮ ਮੋਦੀ ਸਵੀਡਨ ਦੇ ਆਪਣੇ ਹਮਰੁਤਬਾ ਸਟੀਫਨ ਲੋਫੇਨ ਅਤੇ ਨੋਰਡਿਕ ਮੁਲਕਾਂ ਦੇ ਆਗੂਆਂ ਨਾਲ ਵੀ ਦੁਵੱਲੀ ਮੁਲਾਕਾਤ ਕਰਨਗੇ।
ਲੰਡਨ ‘ਚ ਪੀਐਮ ਮੋਦੀ ਚੋਗਮ ‘ਚ ਹਿੱਸਾ ਲੈਣਗੇ, ਜਿਸ ਦੀ ਮੇਜ਼ਬਾਨੀ ਯੂ.ਕੇ ਵੱਲੋਂ ਕੀਤੀ ਜਾ ਰਹੀ ਹੈ।ਇਸ ਤੋਂ ਇਲਾਵਾ ਉਹ ਬ੍ਰਿਿਟਸ਼ ਪ੍ਰਧਾਨ ਮੰਤਰੀ ਥਰੇਸਾ ਮੇਅ ਨਾਲ ਦੁਵੱਲੀ ਵਿਚਾਰ ਚਰਚਾ ਕਰਨਗੇ ਅਤੇ ਵਾਪਸ ਆਉਂਦੇ ਹੋਏ ਬ੍ਰਲਿਨ ‘ਚ ਕੁੱਝ ਸਮੇਂ ਦੇ ਠਹਿਰਾਵ ਦੌਰਾਨ ਜਰਮਨੀ ਦੀ ਚਾਂਸਲਰ ਐਂਜਲਾ ਮਾਰਕਲ ਨਾਲ ਦੁਵੱਲੇ, ਖੇਤਰੀ ਅਤੇ ਆਲਮੀ ਮੁੱਦਿਆਂ ‘ਤੇ ਵਿਚਾਰ ਵਟਾਂਦਰਾਂ ਕਰਨ ਲਈ ਮੁਲਾਕਾਤ ਕਰਨਗੇ।