ਪੀਐਮ ਮੋਦੀ 19 ਅਤੇ 20 ਅਪ੍ਰੈਲ ਨੂੰ ਚੋਗਮ ਸੰਮੇਲਨ ‘ਚ ਕਰਨਗੇ ਸ਼ਿਰਕਤ

ਰਾਸ਼ਟਰਮੰਡਲ ਸਰਕਾਰ ਦੇ ਮੁੱਖੀਆਂ ਦੀ ਬੈਠਕ, ਚੋਗਮ ਦਾ ਅੱਜ ਲੰਡਨ ‘ਚ ਆਗਾਜ਼ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਬੈਠਕ ‘ਚ 19 ਅਤੇ 20 ਅਪ੍ਰੈਲ ਨੂੰ ਹਿੱਸਾ ਲੈਣਗੇ।ਸੰਮੇਲਨ ਵਾਲੀ ਥਾਂ ‘ਤੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ।
ਇਸ ਸਾਲ ਦੇ ਸੰਮੇਲਨ ਦਾ ਵਿਸ਼ਾ- ‘ਇੱਕ ਆਮ ਭਵਿੱਖ ਵੱਲ’ ਹੈ।ਇਸ ਸੰਮੇਲਨ ‘ਚ 53 ਰਾਸ਼ਟਰਮੰਡਲ ਮੁਲਕਾਂ ਦੇ ਨੁਮਾਇੰਦੇ ਸ਼ਿਰਕਤ ਕਰਨਗੇ। ਇਸ ਸੰਮੇਲਨ ‘ਚ ਵਧੇਰੇ ਖੁਸ਼ਹਾਲ, ਸੁਰੱਖਿਅਤ ਅਤੇ ਸਥਿਰ ਭਵਿੱਖ ਲਈ ਆਮ ਚੁਣੌਤੀਆਂ ਨੂੰ ਸੰਬੋਧਿਤ ਕੀਤਾ ਜਾਵੇਗਾ।