ਫੌਜੀ ਕਮਾਂਡਰਾਂ ਦੀ ਛਿਮਾਹੀ ਕਾਨਫੰਰਸ ਦਾ ਨਵੀਂ ਦਿੱਲੀ ਹੋਇਆ ਆਗਾਜ਼

ਫੌਜੀ ਕਮਾਂਡਰਾਂ ਦੀ ਛਿਮਾਹੀ ਕਾਨਫਰੰਸ ਦੀ ਸ਼ੁਰੂਆਤ ਨਵੀਂ ਦਿੱਲੀ ‘ਚ ਰੱਖਿਆ ਰਾਜ ਮੰਤਰੀ ਸੁਭਾਸ਼ ਰਾਮਰਾਓ ਭਾਮਰੇ ਦੇ ਉਦਘਾਟਨੀ ਭਾਸ਼ਣ ਨਾਲ ਹੋਈ।
ਇਸ ਕਾਨਫਰੰਸ ਦੀ ਪ੍ਰਧਾਨਗੀ ਫੌਜ ਮੁੱਖੀ ਜਨਰਲ ਬਿਿਪਨ ਰਾਵਤ ਕਰਨਗੇ ਅਤੇ ਸੀਨੀਅਰ ਕਮਾਂਡਰ ਸਮੁੱਚੇ ਫੌਜ ਅਤੇ ਫੌਜਾਂ ਦੇ ਨਿਰਮਾਣ ਸਬੰਧੀ ਵਿਸ਼ੇਸ਼ ਮੁੱਦਿਆਂ ‘ਤੇ ਚਰਚਾ ਕਰਨਗੇ।
ਇਹ ਕਾਨਫਰੰਸ ਫੌਜੀ ਮੁੱਦਿਆਂ ਸਬੰਧੀ ਨੀਤੀਆਂ ਅਤੇ ਉਨਾਂ ਨੂੰ ਅਮਲ ‘ਚ ਲਆਉਣ ਦੇ ਤਰੀਕਿਆਂ ‘ਤੇ ਕੀਤੀ ਜਾਣ ਵਾਲੀ ਚਰਚਾ ਲਈ ਬਹੁਤ ਅਹਿਮ ਭੂਮਿਕਾ ਨਿਭਾਉਂਦੀ ਹੈ।